ਪੰਨਾ:ਅੰਧੇਰੇ ਵਿਚ.pdf/139

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੩)

ਬੋਲੀ, 'ਰੋ ਨਾ ਧੀਏ, ਵਖਤਾਂ ਨਾਲ ਤੈਨੂੰ ਪੰਜਾਂ ਸਾਲਾਂ ਤੱਕ ਬਾਂਦਰੀ ਦੇ ਬੱਚੇ ਵਾਂਗੂ ਤੈਨੂੰ ਗਲ ਨਾਲ ਲਾਈ ਫਿਰੀ ਹਾਂ। ਅਜ ਮੈਂ ਤੇਰੇ ਪਿਤਾ ਜੀ ਪਾਸ ਜਾ ਰਹੀ ਹਾਂ। ਅਜ ਮੇਰੇ ਲਈ ਖੁਸ਼ੀਆਂ ਦਾ ਦਿਨ ਹੈ ਅੱਜ ਮੈਂ ਰੋਂਦੀ ਨਹੀਂ ਹੇਮ-ਅੱਜ ਮੈਂ ਹੋਰ ਵੀ ਖੁਸ਼ ਹੋ ਕੇ ਜਾਂਦੀ ਜੇ ਮੈਂ ਤੇਰੇ ਜੀਵਨ ਦਾ ਨਸ਼ਟ ਨ ਪੁਟਿਆ ਹੁੰਦਾ ਧੀਏ-ਸ਼ਰਮ ਨਾਲ ਮੈਥੋਂ ਤੇਰੇ ਚਿਹਰੇ ਵਲ ਵੇਖਿਆ ਵੀ ਨਹੀਂ ਜਾਂਦਾ।'

ਹੇਮ ਨੇ ਰੋਂਦਿਆਂ ਹੋਇਆਂ ਕਿਹਾ, ਏਦਾਂ ਤੂੰ ਕਿਉਂ ਆਖ ਰਹੀ ਏ ਮਾਂ? ਮੇਰੀ ਜੋ ਕਿਸਮਤ ਸੀ ਸੋ ਉਘੜ ਆਈ ਤੂੰ ਕਿਉਂ ਰੋਨੀ ਏ ਮਾਂ, ਤੇਰੇ ਕੀ ਵੱਸ?

ਸਲੋਚਨਾ ਨੇ ਰੋ ਕੇ ਆਖਿਆ, ਮੈਂ ਆਪਣੇ ਹੱਥ ਤਾਂ ਆਪ ਹੀ ਵੱਢ ਬੈਠੀ ਹਾਂ। ਤੂੰ ਆਖਦੀ ਹੈਂ ਮੇਰੀ ਤਕਦੀਰ! ਪਰ ਧੀਏ ਤੇਰੇ ਵਰਗੀ ਤਕਦੀਰ ਤਾਂ ਦੁਨੀਆਂ ਵਿਚ ਕਿਸੇ ਦੀ ਨਹੀਂ ਸੀ ਬੱਚੀ, ਜੇ ਮੈਂ ਲੱਤ ਮਾਰ ਕੇ ਉਹਨੂੰ ਖਰਾਬ ਨ ਕਰ ਦੇਂਦੀ। ਮੈਂ ਸਭ ਕੁਝ ਜਾਣਦੀ ਹਾਂ ਬੇਟੀ, ਤਾਹੀ ਤਾਂ ਮੈਨੂੰ ਐਨਾ ਕਲੇਸ਼ ਹੋ ਰਿਹਾ ਹੈ, ਅਨਜਾਣਿਆਂ ਜੋ ਪਾਪ ਹੋ ਜਾਏ ਉਸਦਾ ਪ੍ਰਾਸਚਿਤ ਹੋ ਸਕਦਾ ਹੈ, ਪਰ ਜਾਣ ਬੁਝ ਕੇ ਜਿਹੜਾ ਪਾਪ ਹੋ ਜਾਏ ਉਹਨੂੰ ਕੌਣ ਦੂਰ ਕਰ ਸਕਦਾ ਹੈ।

ਉਸਦੀਆਂ ਅੱਖਾਂ ਵਿਚੋਂ ਵੱਡੇ ੨ ਅੱਥਰੂ ਡਿੱਗਣ ਲਗ ਪਏ, ਹੇਮ ਨੇ ਆਪਣੇ ਪੱਲੇ ਨਾਲ ਉਹ ਪੂੰਝ ਦਿਤੇ। ਥੋੜੇ ਚਿਰ ਪਿਛੋਂ ਸਲੋਚਨਾ ਨੇ ਫੇਰ ਆਖਿਆ, ਮਾਂ ਨੂੰ ਮਾਫ਼ ਕਰ ਛੱਡਣਾ ਧੀਏ, ਆਖਣ ਨਾਲ ਸ਼ਾਇਦ ਤੈਨੂੰ ਬੁਰਾ ਨ ਲਗੇ ਜਾਂ ਕੋਈ ਧਜਾ ਨ ਪਹੁੰਚੇ ਇਸੇ ਕਰਕੇ ਨਹੀਂ ਆਖਦੀ......।

ਹੇਮ ਨੇ ਆਪਣੇ ਮੂੰਹ ਤੇ ਹਥ ਰਖ ਕੇ ਰੋਂਦੀ ਹੋਈ ਨੇ ਕਿਹਾ, ਕੀ ਕਰਨ ਨਾਲ ਤੈਨੂੰ ਸ਼ਾਂਤੀ ਮਿਲ ਸਕਦੀ ਹੈ ਮਾਂ, ਮੈਂ ਉਸੇ ਤਰ੍ਹਾਂ ਕਰਾਂਗੀ। ਮੈਂ ਕਦੇ ਵੀ ਤੇਰਾ ਕਿਹਾ ਨਹੀਂ ਮੋੜਿਆ।

ਸਲੋਚਨਾ ਨੇ ਆਪਣਾ ਤਪਦਾ ਹੋਇਆ ਹਥ ਹੇਮ ਦੇ ਸਿਰ