ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/25

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੨੫)

ਚਕਰਾ ਗਿਆ। ਉਹਨੂੰ ਇਸ ਤਰ੍ਹਾਂ ਮਲੂੰਮ ਹੋਇਆ ਕਿ ਉਹ ਬੇਹੋਸ਼ ਹੋਕੇ ਡਿੱਗਣ ਹੀ ਲੱਗਾ ਹੈ, ਕਿਸੇ ਤਰ੍ਹਾਂ ਦਲੀਜ਼ ਨੂੰ ਫੜਕੇ ਤੇ ਬੂਹੇ ਦਾ ਸਹਾਰਾ ਲੈਕੇ ਉਹ ਉਥੇ ਹੀ ਬਹਿ ਗਿਆ।

ਉਸ ਕਮਰੇ ਵਿਚ ਇਕ ਮੋਟਾ ਜਿਹਾ ਗੱਦਾ ਵਿਛਿਆ ਹੋਇਆ ਸੀ। ਇਸ ਤੇ ਦੋ ਤਿੰਨ ਆਦਮੀ ਬੈਠੇ ਹੋਏ ਸਨ, ਜੋ ਵੇਖਣ ਨੂੰ ਬੜੇ ਸ਼ਰੀਫ ਮਲੂੰਮ ਹੁੰਦੇ ਸਨ। ਇਕ ਹਾਰਮੋਨੀਅਮ ਤੇ ਦੂਜਾ ਤਬਲਾ ਲਈ ਬੈਠਾ ਸੀ, ਇਕ ਆਦਮੀ ਖੂਬ ਮਜ਼ੇ ਨਾਲ ਸ਼ਰਾਬ ਪੀ ਰਿਹਾ ਸੀ, ਇਹ ਮਲੂੰਮ ਹੁੰਦਾ ਸੀ ਕਿ ਉਹ ਮੁਟਿਆਰ ਹੁਣੇ ਹੀ ਨੱਚ ਰਹੀ ਸੀ। ਉਹਦੇ ਪੈਰਾਂ ਨਾਲ ਘੁੰਗਰੂ ਬੱਨੇ ਹੋਏ ਸਨ ਸਾਰਾ ਸਰੀਰ ਗਹਿਣਿਆਂ ਨਾਲ ਸਜਿਆ ਹੋਇਆ ਸੀ, ਤੇ ਉਸ ਦੀਆਂ ਸ਼ਰਾਬੀ ਅੱਖਾਂ ਝੂਮ ਰਹੀਆਂ ਸਨ। ਉਹ ਛੇਤੀ ਨਾਲ ਸਤੇਂਦ੍ਰ ਦੇ ਕੋਲ ਆ ਗਈ ਤੇ ਹਥ ਫੜ ਕੇ ਖੂਬ ਹੱਸਦੀ ਹੋਈ ਬੋਲੀ,'ਵਾਹ ਮਿੱਤਰ, ਕਿਤੇ ਤੈਨੂੰ ਮਿਰਗੀ ਦਾ ਦੌਰਾ ਤੇ ਨਹੀਂ ਪੈਂਦਾ?' ਨਹੀਂ ਜੀ, ਹੁਣ ਮਖੋਲ ਨੂੰ ਤਾਂ ਇਕ ਪਾਸੇ ਰਹਿਣ ਦਿਓ। ਉਠੋ ਮੈਨੂੰ ਬੜਾ ਡਰ ਆਉਂਦਾ ਹੈ।

ਜਿਸ ਤਰ੍ਹਾਂ ਕੋਈ ਬੇਹੋਸ਼ ਆਦਮੀ ਕਿਸੇ ਜ਼ੋਰ ਦੀ ਸੱਟ ਵੱਜਣ ਤੇ ਜਾਂ ਚੋਟ ਖਾਣ ਤੇ ਇਕ ਵਾਰੀ ਚੌਂਕ ਉਠਦਾ ਹੈ, ਇਸ ਸੁੰਦਰੀ ਦੇ ਹੱਥਾਂ ਦੀ ਛੋਹ ਲੈਕੇ ਉਹ ਇਕ ਵਾਰੀ ਚੌਂਕ ਪਿਆ। ਸਿਰ ਤੋਂ ਪੈਰਾਂ ਤਕ ਇਕ ਕੰਬਣੀ ਆ ਗਈ।

ਸੁੰਦਰੀ ਨੇ ਆਖਿਆ, ਮੇਰਾ ਨਾਂ ਹੈ