ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/24

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੨੪)

ਬਹੁਤ ਤੇਜ਼ ਹੈ।'

ਸਤੇਂਦ੍ਰ ਨੇ ਮਨ ਹੀ ਮਨ ਵਿਚ ਰਬ ਨੂੰ ਧਿਆਇਆ ਤੇ ਫੇਰ ਨੌਕਿਰਆਣੀ ਤੇ ਕੋਈ ਸਵਾਲ ਨਹੀਂ ਕੀਤਾ। ਮਕਾਨ ਦੇ ਸਾਹਮਣੇ ਪਹੁੰਚ ਕੇ ਵੇਖਿਆ, ਮਕਾਨ ਬਹੁਤ ਹੀ ਵੱਡਾ ਹੈ, ਉਹਦੇ ਦਰਵਾਜ਼ੇ ਤੇ ਇਕ ਭਈਆ ਬੈਠਾ ਉਂਘਲਾ ਰਿਹਾ ਹੈ। ਨੌਕਰਿਆਣੀ ਪਾਸੋਂ ਪੁਛਿਆ, ਕੀ ਉਹ ਮੇਰੇ ਜਾਣ ਨਾਲ ਉਹਨਾਂ ਦੇ ਪਿਤਾ ਜੀ ਤਾਂ ਗੁੱਸੇ ਨਹੀਂ ਹੋਣਗੇ ਕਿਉਂਕਿ ਉਹ ਮੈਨੂੰ ਜਾਣਦੇ ਨਹੀਂ।

ਨੌਕਿਰਆਣੀ ਨੇ ਆਖਿਆ, 'ਉਹਨਾਂ ਦਾ ਪਿਤਾ ਨਹੀਂ ਮਾਂ ਹੀ ਹੈ। ਪਰ ਉਹਨਾਂ ਵਾਂਗੂ ਉਹਨਾਂ ਦੀ ਮਾਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਹੈ?'

ਸਤੇਂਦ੍ਰ ਨੇ ਹੋਰ ਕੁਝ ਕਹਿਣ ਦੇ ਬਿਨਾਂ ਹੀ ਉਸ ਮਕਾਨ ਵਿਚ ਪੈਰ ਰਖਿਆ, ਪੌੜੀਆਂ ਚੜ੍ਹ ਕੇ ਤੀਜੀ ਛੱਤੇ ਜਾਕੇ ਵੇਖਿਆ ਕਿ ਬਰਾਬਰ ੨ ਤਿੰਨ ਕਮਰੇ ਹਨ। ਬਾਹਰੋਂ ਵੇਖਣ ਤੇ ਸਾਰੇ ਹੀ ਸੱਜੇ ਹੋਏ ਮਲੂੰਮ ਹੁੰਦੇ ਹਨ। ਨੁਕਰ ਵਾਲੇ ਕਮਰੇ ਵਿਚ ਜ਼ੋਰ ਨਾਲ ਹਾਸੇ ਠੱਠੇ ਤੇ ਤਬਲੇ ਸਾਰੰਗੀ ਦੀ ਅਵਾਜ਼ ਆ ਰਹੀ ਹੈ। ਨੌਕਰਿਆਣੀ ਨੇ ਹਥ ਨਾਲ ਇਸ਼ਾਰਾ ਕਰਕੇ ਆਖਿਆ,'ਇਹ ਕਮਰਾ ਹੈ ਅੰਦਰ ਜਾਓ।'

ਇਹ ਆਖ ਕੇ ਨੌਕਰਿਆਣੀ ਹੋਰ ਪਰਾਂਹ ਹੋਈ। ਉਸਨੇ ਦਰਵਾਜੇ ਦੇ ਪਰਦੇ ਨੂੰ ਹਥ ਨਾਲ ਅਗਾਂਹ ਕਰਦੀ ਹੋਈ ਨੇ ਕਿਹਾ, 'ਲੌ ਬਾਈ ਜੀ, ਇਹ ਜੇ ਤੁਹਾਡੇ......।'

ਕਮਰੇ ਵਿਚ ਜ਼ੋਰ ਦਾ ਗਿੱਧਾ ਪਿਆ ਤੇ ਰੌਲਾ ਪੈ ਗਿਆ। ਉਥੇ ਸਤੇਂਦ੍ਰ ਨੇ ਜੋ ਕੁਝ ਵੇਖਿਆ, ਉਸਦਾ ਸਿਰ