ਪੰਨਾ:ਅੰਧੇਰੇ ਵਿਚ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੯)

ਕੁਝ ਤੁਸੀਂ ਹੋ ਸੋਈ ਹੋ।' ਬਿਜਲੀ ਖੁਲ੍ਹ ਕੇ ਹੱਸੀ ਤੇ ਬੋਲੀ, 'ਮੈਂ ਵੇਖ ਲਿਆ ਹੈ ਕਿ ਬਾਬੂ ਜੀ ਵੀ ਛੁਰੀ ਕਟਾਰੀ ਚਲਾਉਣ ਜਾਣਦੇ ਹਨ।

ਇਹ ਆਖ ਕੇ ਬਿਜਲੀ ਫੇਰ ਹੱਸੀ। ਪਰ ਇਹ ਹਾਸਾ ਇਹਦਾ ਕੋਈ ਹਾਸਾ ਨਹੀਂ ਸੀ, ਕੇਵਲ ਢੀਠਪੁਣਾ ਸੀ। ਇਸ ਕਰਕੇ ਕਿਸੇ ਨੇ ਵੀ ਇਸ ਹਾਸੇ ਵਿਚ ਉਹਦਾ ਸਾਥ ਨਹੀਂ ਦਿੱਤਾ।

ਸਤੇਂਦ੍ਰ ਨੇ ਆਖਿਆ ਮੇਰਾ ਨਾਂ ਸਤੇਂਦ੍ਰ ਹੈ, ਬੁਧੂ ਨਹੀਂ। ਮੈਂ ਕਦੇ ਵੀ ਛੁਰੀ ਕਟਾਰੀ ਚਲਾਉਣੀ ਨਹੀਂ ਸਿਖਿਆ, ਹਾਂ ਆਪਣੀ ਗ਼ਲਤੀ ਦਾ ਪਤਾ ਲਗ ਜਾਣ ਤੇ ਉਸਨੂੰ ਸੁਧਾਰਨਾ ਜਰੂਰ ਹੀ ਸਿਖਿਆ ਹੋਇਆ ਹੈ।

ਬਿਜਲੀ ਕੁਝ ਹੋਰ ਆਖਣਾ ਚਾਹੁੰਦੀ ਸੀ। ਮੂੰਹ ਵਿਚ ਆਈ ਗੱਲ ਨੂੰ ਰੋਕ ਕੇ ਕਹਿਣ ਲੱਗੀ, ਕੀ ਤੁਸੀਂ ਮੇਰਾ ਛੋਹਿਆ ਹੋਇਆ ਨਹੀਂ ਖਾਓਗੇ?

'ਨਹੀਂ।'

ਬਿਜਲੀ ਉਠ ਕੇ ਖਲੋ ਗਈ। ਇਸ ਵਾਰੀ ਉਸਦੇ ਮਸਖਰੇ ਅਵਾਜ਼ ਵਿਚ ਕੁਝ ਜ਼ੋਰ ਆ ਗਿਆ। ਉਸਨੇ ਜੋਰ ਦੇਂਦੀ ਹੋਈ ਨੇ ਆਖਿਆ,'ਤੁਸੀਂ ਖਾਉਗੇ ਜਰੂਰ, ਅਜ ਨ ਖਾਉਗੇ ਤਾਂ ਦੋਂਹ ਚੌਂਹ ਦਿਨਾਂ ਨੂੰ ਸਹੀ।'

ਸਤੇਂਦ੍ਰ ਨੇ ਸਿਰ ਹਿਲਾ ਕੇ ਆਖਿਆ, ਵੇਖੋ ਗਲਤੀ ਸਭ ਪਾਸੋਂ ਹੋ ਜਾਂਦੀ ਹੈ। ਮੇਰੀ ਗਲਤੀ ਕਿੱਡੀ ਵੱਡੀ ਹੈ ਇਹ ਸਭ ਸਮਝ ਗਏ ਹਨ। ਪਰ ਤੁਹਾਡੇ ਪਾਸੋਂ ਵੀ ਗਲਤੀ ਹੋ ਰਹੀ ਹੈ। ਮੈਂ ਆਖਦਾ ਹਾਂ, ਅੱਜ ਨਹੀਂ, ਕੱਲ