ਪੰਨਾ:ਅੰਧੇਰੇ ਵਿਚ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੭)

ਨਾ ਸਹੀ, ਕੱਲ ਆ ਜਾਵੇਗਾ। ਇਕ ਦਿਨ ਵਿਚ ਕੋਈ ਆਖਰ ਨਹੀਂ ਆ ਜਾਂਦੀ।

ਰਾਮ ਲਾਲ ਜੋ ਅੰਮਰੂਦ ਦੇ ਬੂਟੇ ਥੱਲੇ ਬੈਠਾ ਚਿੱੜੀਆਂ ਵਾਸਤੇ ਪਿੰਜਰਾ ਬਣਾ ਰਿਹਾ ਸੀ, ਉਠਕੇ ਆਇਆ ਤੇ ਕਹਿਣ ਲੱਗਾ, ਤੂੰ ਰਹਿਣ ਦਿਹ ਨ੍ਰਿਤਕਾਲੀ ਮੈਂ ਆਪ ਜਾਂਦਾ ਹਾਂ।

ਦੇਉਰ ਦੀ ਅਵਾਜ਼ ਸੁਣ ਕੇ ਨਰਾਇਣੀ ਘਬਰਾਕੇ ਉਠ ਬੈਠੀ, ਕਹਿਣ ਲੱਗੀ, ਰੱਬ ਦੇ ਵਾਸਤੇ ਇਹਨੂੰ ਨ ਘੱਲੋ, ਰਾਮ ਲਾਲ ਤੈਨੂੰ ਮੇਰੀ ਸੌਂਹ ਨਾ ਜਾਹ!

ਰਾਮ ਬਿਨਾਂ ਸਣੇ ਦੇ ਚਲਿਆ ਗਿਆ! ਉਹਦਾ ਪੰਜਾਂ ਸਾਲਾਂ ਦਾ ਭਤੀਜਾ ਜੋ ਹੁਣ ਤਕ ਪਿੰਜਰਾ ਬਣਾਉਣ ਵਾਲੀਆਂ ਤੀਲਾਂ ਹੱਥ ਵਿਚ ਲਈ ਬੈਠਾ ਸੀ, ਕਹਿਣ ਲੱਗਾ, ਚਾਚਾ ਪਿੰਜਰਾ ਨਹੀਂ ਬਣਾਉਗੇ ?

ਫੇਰ ਬਣਾ ਲਵਾਂਗੇ, ਇਹ ਆਖ ਕੇ ਰਾਮ ਚਲਿਆ ਗਿਆ।

ਨਰਾਇਣੀ ਨੇ ਫੇਰ ਕਿਹਾ, 'ਤੁਸਾਂ ਉਹਨੂੰ ਕਿਉਂ ਜਾਣ ਦਿਤਾ ਹੈ। ਪਤਾ ਨਹੀਂ ਉਹ ਕੀ ਕੁਪੱਤ ਖਿਲਾਰ ਆਵੇ'

ਸ਼ਾਮ ਲਾਲ ਪਹਿਲਾਂ ਹੀ ਗੁੱਸੇ ਨਾਲ ਲੋਹੇ ਲਾਖਾ ਹੋ ਰਿਹਾ ਸੀ, ਹੋਰ ਭਬਕ ਪਿਆ, ਮੈਂ ਕੀ ਆਖਾਂ ਤੂੰ ਵੀ ਤਾਂ ਰੋਕ ਰਹੀ ਏਂ, ਉਹ ਤੇਰੇ ਆਖੇ ਵੀ ਤਾਂ ਨਹੀਂ ਲੱਗਾ ?

ਬਾਹੋਂ ਕਿਉਂ ਨਹੀਂ ਫੜ ਲਿਆ! ਇਸ ਕੁਪੱਤਖਾਨੇ ਕਰਕੇ ਤਾਂ ਵਿਚੇ ਵਿਚ ਸੜਦੀ ਜਾ ਰਹੀ ਹਾਂ ਜੇ ਜਾਨ ਹੀ ਨਿਕਲ ਜਾਏ ਤਾਂ ਚੰਗਾ ਨ ਹੋ ਜਾਵੇ ? ਨ੍ਰਿਤੋ ਜਾਹ ਬੱਚੀ ਖਲੋਤੀ