ਪੰਨਾ:ਅੰਧੇਰੇ ਵਿਚ.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੭੫)

ਉਪਰ ਹੈ। ਟਹਿਲਣ ਕੋਲੋਂ ਨ ਸਹਾਰਿਆ ਗਿਆ। ਘਰ ਵਿਚ ਇਹੋ ਇਕ ਮੂੰਹ ਫੱਟ ਸੀ ਤੜੱਕ ਮੂੰਹ ਤੇ ਮਾਰਦੀ ਹੋਈ ਕਹਿਣ ਲੱਗੀ, ਨਾਨੀ ਹੋਰਾਂ ਜਾਣ ਬੁੱਝ ਕੇ ਬਾਬੂ ਜੀ ਨੂੰ ਰੋਟੀ ਖਾਣ ਨੂੰ ਨਹੀਂ ਦਿੱਤੀ।

ਦਿਗੰਬਰੀ ਦਾ ਮੂੰਹ ਕਾਲਾ ਸ਼ਾਹ ਹੋ ਗਿਆ ਤੇ ਉਹ ਬਿਨਾ ਕੋਈ ਜੁਵਾਬ ਦੇਣ ਤੇ ਚੁੱਪ ਚਾਪ ਬੈਠ ਗਈ।

ਦੁਪਹਿਰਾਂ ਨੂੰ ਪਤਾ ਨਹੀਂ ਰਾਮ ਕਿਥੋਂ ਕਿਥੋਂ ਫਿਰ ਫਰਕੇ ਆਇਆ। ਐਧਰ ਉਧਰ ਵੇਖ ਵਾਖ ਕੇ ਉਹ ਭਾਬੀ ਦੇ ਕਮਰੇ ਵਿਚ ਚਲਿਆ ਗਿਆ। ਅੱਗੇ ਵੇਖਿਆ ਕਿ ਉਹ ਗੋਬਿੰਦੇ ਨੂੰ ਲੈ ਕੇ ਸੁੱਤੀ ਪਈ ਹੈ। ਭਾਬੀ ਦੇ ਰੰਗ ਢੰਗ ਉਸਨੂੰ ਚੰਗੇ ਮਲੂਮ ਨ ਹੋਏ, ਫੇਰ ਵੀ ਕਹਿਣ ਲੱਗਾ, 'ਭੁੱਖ ਲੱਗੀ ਹੈ।'

ਭਾਬੀ ਨੇ ਕੋਈ ਜੁਵਾਬ ਨ ਦਿੱਤਾ।

ਉਹ ਹੋਰ ਜ਼ੋਰ ਦੀ ਬੋਲਿਆ, ਕੀ ਖਾਵਾਂ?

ਨਰਾਇਣੀ ਨੇ ਲੰਮੇ ਪਿਆਂ ਹੀ ਆਥਿਆ, ਮੈਨੂੰ ਕੀ ਪਤਾ ਹੈ, ਇੱਥੋਂ ਚਲਿਆ ਜਾਹ।

ਨਹੀਂ, ਨਹੀਂ, ਜਾਣਾ, ਮੈਨੂੰ ਬਹੁਤ ਭੁੱਖ ਲੱਗੀ ਹੈ।

ਨਰਾਇਣੀ ਨੇ ਪਾਸਾ ਮੋੜ ਕੇ ਦੁਖ ਭਰੀ ਅਵਾਜ ਨਾਲ ਆਖਿਆ, ਮੈਨੂੰ ਪਰੇਸ਼ਾਨ ਨਾ ਕਰ ਐਥੇ ਕਿਤੇ ਨਿਤ੍ਰੋ ਹੋਣੀ ਆਂ, ਉਸ ਪਾਸੋਂ ਮੰਗ ਲੈ।

ਰਾਮ ਚੁਪ ਚਾਪ ਟਹਿਲਣ ਨੂੰ ਲਭਣ ਲੱਗ ਪਿਆ। ਜਦ ਉਹ ਮਿਲ ਪਈ ਤਾਂ ਕਹਿਣ ਲੱਗਾ ਮੈਨੂੰ ਭੁੱਖ ਲੱਗੀ ਹੈ, ਕੁਝ ਖਾਣ ਨੂੰ ਦਿਹ।