ਪੰਨਾ:ਅੰਧੇਰੇ ਵਿਚ.pdf/9

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੯)
 

੨.

ਉਸ ਗਿੱਠ ਕੁ ਰਾਧਾ ਰਾਣੀ ਦੇ ਧਿਆਨ ਤੋਂ ਪਿੱਛਾ ਛੁਡਾ ਕੇ, ਸਤੇਂਦ੍ਰ ਐਮ. ਏ. ਦੀ ਪੜ੍ਹਾਈ ਕਰਨ ਲਈ ਕਲਕੱਤੇ ਚਲਿਆ ਗਿਆ। ਉਹਨੇ ਪੱਕੀ ਪਕਾ ਲਈ ਕਿ ਜਦ ਤਕ ਕਾਲਜ ਦੀ ਪੜ੍ਹਾਈ ਖਤਮ ਨਹੀਂ ਹੋ ਜਾਂਦੀ ਮੈਂ ਵਿਆਹ ਨਹੀਂ ਕਰਾਵਾਂਗਾ, ਤੇ ਜੇ ਹੋ ਸੱਕਿਆ ਤਾਂ ਫੇਰ ਵੀ ਨਹੀਂ ਕਰਵਾਵਾਂਗਾ। ਕਿਉਂਕਿ ਉਹਦੇ ਖਿਆਲ ਵਿਚ ਗ੍ਰਹਿਸਥ ਦੇ ਝਗੜਿਆਂ ਵਿਚ ਪੈ ਕੇ ਆਦਮੀ ਦਾ ਸਨਮਾਨ ਨਸ਼ਟ ਹੋ ਜਾਂਦਾ ਹੈ। ਪਰ ਫੇਰ ਵੀ ਪਤਾ ਨਹੀਂ ਉਹਨੂੰ ਕੀ ਹੋਣ ਲਗ ਪੈਂਦਾ ਹੈ। ਉਹ ਜਦੋਂ ਵੀ ਕਿਸੇ ਔਰਤ ਨੂੰ ਵੇਖਦੇ, ਉਹਦੇ ਨਾਲ ਇਹੀ ਉਸ ਨੂੰ ਇਕ ਛੋਟੇ ਜਹੇ ਗੋਲ ਗੋਲ ਚਿਹਰੇ ਦਾ ਧਿਆਨ ਆ ਜਾਂਦਾ। ਇਹ ਛੋਟਾ ਜਿਹਾ ਚਿਹਰਾ ਵੱਡਾ ਹੋਕੇ, ਉਹਦੀਆਂ ਨਜ਼ਰਾਂ ਉਹਲਿਓਂ ਸਾਰੇ ਬ੍ਰਹਿਮੰਡ ਨੂੰ ਛੁਪਾ ਲੈਂਦਾ। ਏਦਾਂ ਤੋਂ ਹਜ਼ਾਰ ਯਤਨ ਕਰਨ ਤੇ ਵੀ ਉਸ ਲਖਸ਼ਮੀ ਦੀ ਮੂਰਤ ਨੂੰ ਦਿਲੋਂ ਭੁਲਾ ਨ ਸਕਿਆ। ਉਹ ਇਸਤ੍ਰਿਆਂ ਵਲੋਂ ਖੁਸ਼ਕ ਹੀ ਰਹਿੰਦਾ ਸੀ, ਪਰ ਹੁਣ ਪਤਾ ਨਹੀਂ ਉਹਨੂੰ ਕੀ ਹੋ ਗਿਆ ਸੀ ਕਿ ਜਦੋਂ ਵੀ ਉਹ ਕਿਸੇ ਮੁਟਿਆਰ ਨੂੰ ਦੇਖਦਾ, ਉਹਨੂੰ ਇਹੋ ਰੀਝ ਉਠਦੀ ਕਿ ਉਹਨੂੰ ਰੱਜ ਕੇ ਵੇਖ ਲਏ। ਸਾਰਾ ਜ਼ੋਰ ਲਾ ਕੇ ਵੀ ਉਹ ਆਪਣੀਆਂ ਅੱਖਾਂ ਨੂੰ ਉਸ ਵਲੋਂ ਨਾ ਹਟਾ ਸਕਦਾ ਵੇਖਦਿਆਂ ਵੇਖਦਿਆਂ,