ਸਮੱਗਰੀ 'ਤੇ ਜਾਓ

ਪੰਨਾ:ਅੰਧੇਰੇ ਵਿਚ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮)

ਸੀ ਤੇ ਉਹ ਛੱਤ ਦੀਆਂ ਕੜੀਆਂ ਗਿਣ ਰਿਹਾ ਸੀ। ਅਚਾਨਕ ਉਹਦਾ ਧਿਆਨ ਦੂਜੇ ਪਾਸੇ ਗਿਆ ਤੇ ਉਸਨੇ ਕੰਨ ਲਾ ਕੇ ਸੁਣਿਆਂ, 'ਛਣਨ'! ਥੋੜਾ ਚਿਰ ਪਿਛੋਂ ਫੇਰ ਸੁਣਿਆਂ 'ਛਣਨ'! ਛਣਨ !' ਸਤੇਂਦ੍ਰ ਸਿੱਧੀ ਤਰ੍ਹਾਂ ਬੈਠ ਗਿਆ। ਏਨੇ ਚਿਰ ਨੂੰ ਸਿਰ ਤੋਂ ਪੈਰਾਂ ਤਕ ਗਹਿਣੇ ਪਾ ਕੇ ਉਹੋ ਕੁੜੀ, ਲਖਸ਼ਮੀ ਦੀ ਮੂਰਤ ਹੌਲੀ ਹੌਲੀ ਆਉਂਦੀ ਵੇਖੀ, ਉਹ ਆ ਕੇ ਉਹਦੇ ਪਾਸ ਖੜੀ ਹੋ ਗਈ। ਸਤੇਂਦ੍ਰ ਟਿਕ ਟਿਕੀ ਲਾਕੇ ਵੇਖਣ ਲੱਗਾ। ਲੜਕੀ ਨੇ ਬੜੀ ਮਿੱਠੀ ਆਵਜ਼ ਨਾਲ ਕਿਹਾ, 'ਮਾਂ ਨੇ ਤੁਹਾਡੀ ਰਾਏ ਪੁੱਛੀ ਹੈ?'

ਸਤੇਂਦ੍ਰ ਥੋੜ੍ਹਾ ਚਿਰ ਚੁਪ ਰਹਿ ਕੇ ਬੋਲਿਆ, ਕੀਹਦੀ ਮਾਂ ਨੇ ?'

ਲੜਕੀ ਨੇ ਆਖਿਆ, 'ਮੇਰੀ ਮਾਂ ਨੇ?'

ਸਤੇਂਦ੍ਰ ਨੂੰ ਇਸਦਾ ਕੋਈ ਜਵਾਬ ਨ ਮਿਲਿਆ, ਕੁਝ ਚਿਰ ਪਿਛੋਂ ਉਸਨੇ ਕਿਹਾ, 'ਮੇਰੀ ਮਾਂ ਨੂੰ ਪੁਛ ਲੈਣਾ ਉਹਨਾਂ ਪਾਸੋਂ ਪਤਾ ਲਗ ਜਾਏਗਾ।'

ਲੜਕੀ ਉਥੋਂ ਜਾਣ ਹੀ ਵਾਲੀ ਸੀ ਕਿ ਸਤੇਂਦ੍ਰ ਨੇ ਨੇ ਪੁਛ ਲਿਆ, 'ਤੇਰਾ ਨਾਂ ਕੀ ਹੈ?'

'ਮੇਰਾ ਨਾਂ ਰਾਧਾ ਰਾਣੀ ਹੈ!' ਇਹ ਆਖ ਕੇ ਲੜਕੀ ਚਲੀ ਗਈ।