ਪੰਨਾ:ਅੰਧੇਰੇ ਵਿਚ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੭)

ਵਾਰੀ ਵੀ ਆਪਣੇ ਥਾਉਂ ਉਠਿਆ ਤੇ ਨਾ ਹੀ ਉਸਨੇ ਕਿਸੇ ਪਾਸੋਂ ਪੁਛਿਆ ਕਿ ਕੌਣ ਹਾਰਿਆ ਹੈ ਤੇ ਕਿਹਦੀ ਜਿੱਤ ਹੋਈ ਹੈ ਅੱਜ ਉਹਨੂੰ ਇਹ ਸਾਰੀਆਂ ਗੱਲਾਂ ਚੰਗੀਆਂ ਨਹੀਂ ਸਨ ਲਗ ਰਹੀਆਂ।

ਜਦ ਉਸਦੇ ਮਿੱਤਰ ਚਲੇ ਗਏ ਤੇ ਉਹ ਸਿੱਧਾ ਆਪਣੇ ਸੌਣ ਵਾਲੇ ਕਮਰੇ ਵਲ ਜਾ ਰਿਹਾ ਸੀ ਤਾਂ ਮਾਂ ਨੇ ਪੁਛਿਆ, 'ਤੂੰ ਅਜ ਹੁਣੇ ਕਿਉਂ ਸੌਣ ਜਾ ਰਿਹਾ ਏਂ?'

ਸਤੇਂਦ੍ਰ ਨੇ ਆਖਿਆ, 'ਸੌਣ ਨਹੀਂ ਪੜ੍ਹਨ ਜਾ ਰਿਹਾ ਹਾਂ।' ਐਮ.ਏ ਦੀ ਪੜ੍ਹਾਈ ਕੋਈ ਮਾਮੂਲੀ ਜਹੀ ਨਹੀਂ ਹੁੰਦੀ। ਸਮਾਂ ਵੇਹਲ ਗਵਾਇਆਂ ਕੀ ਬਣੇਗਾ?'

ਇਹ ਆਖ ਕੇ ਉਹ ਦਬਾ ਦਬ ਉਪਰ ਚਲਿਆ ਗਿਆ।

ਅੱਧਾ ਘੰਟਾ ਲੰਘ ਗਿਆ ਪਰ ਉਸਨੇ ਇਕ ਸਤਰ ਵੀ ਨਹੀਂ ਪੜ੍ਹੀ। ਕਿਤਾਬ ਸਾਹਮਣੇ ਮੇਜ਼ ਤੇ ਖੁਲ੍ਹੀ ਪਈ



*ਬੰਗਾਲ ਵਿਚ ਇਹ ਰਿਵਾਜ ਹੈ ਕਿ ਜਦ ਕਿਸੇ ਦਾ ਵਿਆਹ ਹੋਣਾ ਹੁੰਦਾ ਹੈ ਤਾਂ ਉਹ ਆਪਣੇ ਗੂਹੜੇ ਮਿੱਤਰਾਂ ਨਾਲ ਹੋਣ ਵਾਲੀ ਵਹੁਟੀ ਨੂੰ ਵੇਖਦਾ ਹੈ, ਇਸ ਮੌਕੇ ਤੇ ਕਈ ਕਿਸਮ ਦੇ ਠੱਠੇ ਹੁੰਦੇ ਹਨ ਤੇ ਨਵੀਂ ਵਹੁਟੀ ਦੀ ਕਈ ਤਰ੍ਹਾਂ ਨਾਲ ਪ੍ਰੀਖਿਆ ਹੁੰਦੀ ਹੈ। ਇਸੇ ਕਰਕੇ ਉਨ੍ਹਾਂ ਦੇ ਮਿੱਤਰ ਇਥੇ ਇਕੱਠੇ ਹੋਏ ਸਨ ਤੇ ਉਹਨਾਂ ਦੇ ਖਿਆਲ ਸਮਝ ਕੇ ਸਤੇਂਦ੍ਰ ਨੇ ਬੀਮਾਰੀ ਦਾ ਬਹਾਨਾ ਕੀਤਾ ਸੀ।

'ਉਲਥਾਕਾਰ'