ਕਾਂ ਬੇਹਦ ਨਿਕੰਮਾ ਸੀ।
"ਬਹੁਤਾ ਸਿਆਣੀ ਬਣਦੀ ਚਿੜੀਏ! ਇਹ ਦਾਣੇ ਖਾਣ ਮੈਂ, ਤੈਨੂੰ ਵੀ ਨਹੀਂ ਦਿੰਦਾ।" ਕਾਂ ਨੇ ਕਚੀਚੀ ਵੱਟਦੇ ਹੋਏ ਆਖਿਆ ਤੇ ਉਹ ਆਪਣੀ ਚੁੰਝ ਪਾਣੀ ਨਾਲ ਭਰ-ਭਰ ਕੇ ਲਿਆਉਣ ਲੱਗ ਪਿਆ। ਕਾਂ, ਚੁੰਝ ਨਾਲ ਪਾਣੀ ਖੋੜ੍ਹ ਵਿਚ ਪਾਈ ਜਾ ਰਿਹਾ ਸੀ। ਉਸਨੇ ਥੋੜ੍ਹੀ ਦੇਰ ਵਿਚ ਹੀ ਖੋੜ੍ਹ ਪਾਣੀ ਨਾਲ ਭਰ ਦਿੱਤੀ।
ਚਿੜੀ ਕਈ ਦਿਨਾਂ ਬਾਅਦ ਆਪਣੇ ਦਾਣਿਆਂ ਵਾਲੇ ਸਟੋਰ ਨੂੰ ਵੇਖਣ ਆਈ। ਉਸਨੇ ਸਟੋਰ ਵਿਚ ਕੁਝ ਹੋਰ ਦਾਣੇ ਰੱਖਣੇ ਸਨ।
ਚਿੜੀ ਨੂੰ ਆਪਣੇ ਸਟੋਰ ਵਿਚ ਸੰਭਾਲੇ ਦਾਣਿਆਂ ਨੂੰ ਵੇਖ ਕੇ ਬਹੁਤ ਦੁੱਖ ਹੋਇਆ। ਸਾਰੇ ਦਾਣੇ ਪੁੰਗਰੇ ਪਏ ਸਨ। ਚਿੜੀ ਸਮਝ ਗਈ ਕਿ ਇਹ ਕਰਤੂਤ ਕਾਂ ਦੀ ਹੀ ਹੈ।
ਚਿੜੀ ਬੇਹਦ ਸਿਆਣੀ ਸੀ। ਕਾਂ ਨੇ ਭਾਵੇਂ ਸਾਰੇ ਦਾਣੇ ਖਰਾਬ ਕਰ ਦਿੱਤੇ ਸਨ। ਚਿੜੀ ਨੇ ਫਿਰ ਵੀ ਕੋਈ ਉਲਾਭ੍ਹਾ ਨਾ ਦਿੱਤਾ। ਉਸਨੇ ਨਾ ਹੀ ਪੁੰਗਰੇ ਦਾਣਿਆਂ ਨੂੰ ਵਿਅਰਥ ਗਵਾਇਆ। ਚਿੜੀ ਨੇ ਇਕ-ਇਕ ਦਾਣਾ ਚੁੱਕ ਕੇ ਖੇਤ ਵਿਚ ਇਕ ਵੱਟ ਨਾਲ ਦੱਬ ਦਿੱਤਾ।
ਕੁਝ ਦਿਨਾਂ ਵਿਚ ਚਿੜੀ ਦੇ ਬੀਜੇ ਦਾਣਿਆਂ ਦੇ ਬੂਟੇ ਬਣਨ ਲੱਗ ਪਏ। ਚਿੜੀ ਵੀ ਆਪਣੀ ਖੇਤੀ ਦੀ ਸੰਭਾਲ ਕਰਨ ਲੱਗ ਪਈ। ਚਿੜੀ ਬੂਟਿਆਂ ਨੂੰ ਸਮੇਂ ਸਿਰ ਪਾਣੀ ਦਿੰਦੀ ਤੇ ਇਨ੍ਹਾਂ ਦੀ ਗੋਡੀ ਕਰਦੀ।
ਬੂਟੇ ਹੌਲੀ ਹੌਲੀ ਵੱਡੇ ਹੁੰਦੇ ਜਾ ਰਹੇ ਸਨ। ਚਿੜੀ ਨੂੰ ਆਪਣੇ ਵਾਂਗ ਮਿਹਨਤ ਕਰਦਿਆਂ ਵੇਖਕੇ ਕਿਸਾਨ ਬੇਹਦ ਖੁਸ਼ ਹੋਇਆ ਪਰ ਈਰਖਾਲੂ ਕਾਂ ਨੂੰ ਇਹ ਸਭ ਪਸੰਦ ਨਹੀਂ ਸੀ। ਕਾਂ ਠੂੰਗੇ ਮਾਰ ਮਾਰ ਕੇ ਚਿੜੀ ਦੀ ਖੇਤੀ ਨੂੰ ਵੀ ਖਰਾਬ ਕਰਨ ਆਣ ਲੱਗਾ।
ਫਿਰ ਇਕ ਦਿਨ ਕਾਂ ਚਿੜੀ ਦੀ ਖੇਤੀ ਉਜਾੜਦਾ ਹੋਇਆ ਕਿਸਾਨ ਦੀ ਨਜ਼ਰ ਪੈ ਗਿਆ।
"ਕਾਂਵਾਂ ਕਾਣਿਆ! ਤੇਰੇ ਵਰਗੇ ਈਰਖਾਲੂਆਂ ਤੇ ਮੁਫ਼ਤਖੋਰਾਂ ਨੂੰ ਮੈਂ ਸਿਖਾਉਂਦਾ ਸਬਕ।" ਕਿਸਾਨ ਨੇ ਕਾਂ ਨੂੰ ਇੱਟ-ਵੱਟਾ ਮਾਰਦੇ ਹੋਏ ਆਖਿਆ। ਕਾਂ ਮਸ੍ਹਾਂ ਕਿਸਾਨ ਦੇ ਵੱਟੇ ਦੀ ਮਾਰ ਤੋਂ ਬਚਿਆ।
ਹੁਣ ਕਿਸਾਨ ਆਪਣੀ ਖੇਤੀ ਦੇ ਨਾਲ-ਨਾਲ ਚਿੜੀ ਦੀ ਖੇਤੀ ਦੀ ਵੀ ਰਖਵਾਲੀ ਕਰਨ ਲੱਗ ਪਿਆ ਸੀ। ਕਿਸਾਨ ਨੇ ਆਪਣੇ ਖੇਤ ਵਿਚ ਕਾਂ ਦਾ ਰਹਿਣਾ ਦੁਬਰ ਕਰ ਦਿੱਤਾ ਸੀ। ਕਿਸਾਨ ਕਾਂ ਨੂੰ ਵੇਖਣ ਸਾਰ ਮਾਰਨ ਪੈ ਜਾਂਦਾ। ਕਿਸਾਨ ਤੋਂ ਆਪਣਾ-ਆਪ ਬਚਾਉਂਦਾ ਹੋਇਆ ਕਾਂ ਕਿਧਰੇ ਹੋਰ ਚਲਾ ਗਿਆ।
ਹੁਣ ਚਿੜੀ ਦੀ ਖੇਤੀ ਵੀ ਕਿਸਾਨ ਦੀ ਖੇਤੀ ਵਾਂਗ ਲਹਿਰਨ ਲੱਗ ਪਈ ਸੀ। ਚਿੜੀ ਬੇਹਦ ਖੁਸ਼ ਸੀ। ਆਪਣੀ ਲਹਿਲਰਾਉਂਦੀ ਖੇਤੀ ਵੇਖ ਕੇ ਚਿੜੀ ਮੁਸਕਰਾਉਂਦੀ ਰਹਿੰਦੀ ਸੀ।
11/ਅੱਖਰਾਂ ਦੀ ਸੱਥ