ਪੰਨਾ:ਅੱਖਰਾਂ ਦੀ ਸੱਥ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸਾਨ ਦੇ ਦਰੱਖਤ ਨੂੰ ਛਾਂਗਣ ਦੀ ਦੇਰ ਸੀ ਕਿ ਚੱਕੀਰਾਹੇ ਨਾਲ ਉਸ ਦਰੱਖਤ ਉੱਪਰ ਰਹਿਣ ਵਾਲੇ ਹੋਰ ਪੰਛੀ ਵੀ ਘਰੋਂ-ਬੇਘਰ ਹੋ ਗਏ। ਸਾਰੇ ਪੰਛੀਆਂ ਦੇ ਆਲ੍ਹਣੇ ਨਸ਼ਟ ਹੋ ਗਏ। ਹੁਣ ਚੱਕੀਰਾਹਾ ਆਪਣੀ ਕੋਠੀ ਅੰਦਰ ਬੈਠਾ ਵੀ ਰਾਹਗੀਰਾਂ ਤੇ ਸ਼ਿਕਾਰੀਆਂ ਦੀ ਨਿਗ੍ਹਾ ਪੈਣ ਲੱਗ ਪਿਆ ਸੀ।

ਸ਼ਿਕਾਰੀਆਂ ਤੋਂ ਡਰਦਾ-ਮਾਰਾ ਚੱਕੀਰਾਹਾ ਵੀ ਆਪਣੀ ਨਵੀਂ ਨਵੇਲੀ ਕੋਠੀ ਛੱਡ ਕੇ ਕਿਸੇ ਹੋਰ ਥਾਂ ਦੀ ਭਾਲ ਵਿਚ ਤੁਰ ਪਿਆ। ਸਾਰੇ ਪੰਛੀਆਂ, ਚੱਕੀਰਾਹੇ ਨੂੰ ਬੁਰਾ-ਭਲਾ ਕਿਹਾ। ਚੱਕੀਰਾਹੇ ਦੀ ਕੋਠੀ ਕਰਕੇ ਹੀ ਸਾਰੇ ਉੱਜੜੇ ਸਨ।

ਪੰਛੀਆਂ ਨੇ ਭਾਵੇਂ ਚੱਕੀਰਾਹੇ ਨੂੰ ਬੁਰਾ-ਭਲਾ ਕਿਹਾ, ਪਰ ਚੱਕੀਰਾਹੇ ਨੇ ਜਵਾਬ ਵਿਚ ਕੁਝ ਨਾ ਆਖਿਆ। ਚੱਕੀਰਾਹੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਚੱਕੀਰਾਹਾ ਸਮਝ ਗਿਆ ਸੀ ਕਿ ਉਸਨੂੰ ਰੀਸ ਕਰਕੇ ਕੋਠੀ ਨਹੀਂ ਬਣਾਉਣੀ ਚਾਹੀਦੀ ਸੀ। ਉਸਨੂੰ ਆਪਣੇ ਪੁਰਾਣੇ ਸੁਵਿਧਾਜਨਕ ਅਤੇ ਸੁਰੱਖਿਅਤ ਘਰ ਵਿਚ ਹੀ ਰਹਿਣਾ ਚਾਹੀਦਾ ਸੀ।

20/ਅੱਖਰਾਂ ਦੀ ਸੱਥ