"ਕੋਈ ਨਹੀਂ ਪੁੱਤਰ ਕਲ੍ਹ ਮੈਂ ਤੈਨੂੰ ਸਕੂਲ ਛੱਡ ਕੇ ਆਉਂਗੀ। ਮਾਸਟਰਾਂ ਨੂੰ ਪੁੱਛ ਕੇ ਆਉਂਗੀ ਕਿ ਮੇਰੇ ਪੁੱਤਰ ਨੂੰ ਗਿਫਟ ਕਿਉਂ ਨਹੀਂ ਮਿਲਿਆ। ਇਹ ਸਾਂਤਾ ਕਿਹੜਾ ਆ ਗਿਆ ਜਿਸ ਨੇ ਮੇਰੇ ਪੁੱਤਰ ਨੂੰ ਗਿਫਟ ਨਹੀਂ ਦਿੱਤਾ।"
ਰੋਹਨ ਦੀ ਮਾਂ ਨੂੰ ਕ੍ਰਿਸਮਿਸ ਦੇ ਤਿਉਹਾਰ ਦਾ ਤੇ ਪਤਾ ਸੀ। ਪਰ ਉਹ ਕ੍ਰਿਸਮਿਸ ਵਾਲੇ ਦਿਨ ਬੱਚਿਆਂ ਨੂੰ ਗਿਫਟ ਦੇਣ ਵਾਲੇ ਸਾਂਤਾ ਕਲਾਜ਼ ਨੂੰ ਨਹੀਂ ਜਾਣਦੀ ਸੀ।
ਮਾਂ ਅਗਲੇ ਦਿਨ ਰੋਹਨ ਨੂੰ ਲੈਕੇ ਸਕੂਲ ਪਹੁੰਚ ਗਈ। ਮਾਂ ਨੇ ਅਧਿਆਪਕਾਂ ਨਾਲ ਪਿਛਲੇ ਦਿਨ ਰੋਹਨ ਨੂੰ ਗਿਫਟ ਨਾ ਮਿਲਣ ਦੀ ਗੱਲ ਕੀਤੀ। ਮਾਂ ਨੇ ਸਾਂਤਾ ਕਲਾਜ਼ ਬਾਰੇ ਵੀ ਪੁੱਛਿਆ।
"ਸਾਂਤਾ ਕਲਾਜ਼ ਇਕ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਬੰਦੇ ਦਾ ਨਾਂ ਹੈ। ਬੱਚਿਆਂ ਦਾ ਵਿਸ਼ਵਾਸ ਹੈ ਕਿ ਕ੍ਰਿਸਮਿਸ ਵਾਲੇ ਦਿਨ ਸਾਂਤਾ ਕਲਾਜ਼ ਉਨ੍ਹਾਂ ਨੂੰ ਵੀ ਗਿਫਟ ਦੇਕੇ ਜਾਂਦਾ ਹੈ। ਇਸ ਕਰਕੇ ਅਸੀਂ ਇਸ ਵਾਰ ਵੱਡੀ ਜਮਾਤ ਦੇ ਇਕ ਬੱਚੇ ਨੂੰ ਸਾਂਤਾ ਕਲਾਜ਼ ਬਣਾਇਆ। ਸਾਡੇ ਬੱਚੇ ਪੜਾਈ ਦੇ ਨਾਲ-ਨਾਲ ਹੋਰ ਖੇਤਰਾਂ ਵਿਚ ਮੱਲਾਂ ਮਾਰਦੇ ਰਹੇ ਹਨ। ਅਸੀਂ ਇਸ ਵਾਰ ਸਾਂਤਾ ਕਲਾਜ਼ ਹੱਥੋਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਗਿਫਟ ਦਵਾਏ ਹਨ।" ਅਧਿਆਪਕਾਂ ਨੇ ਦੱਸਿਆ ਤੇ ਮਾਂ ਸਮਝ ਗਈ ਕਿ ਰੋਹਨ ਨੂੰ ਗਿਫਟ ਕਿਉਂ ਨਹੀਂ ਮਿਲਿਆ। ਰੋਹਨ ਲਈ ਪੜ੍ਹਾਈ ਜਾਂ ਕਿਸੇ ਹੋਰ ਖੇਤਰ ਵਿਚ ਮੱਲ ਮਾਰਨੀ ਦੂਰ ਦੀ ਗੱਲ ਸੀ। ਉਹ ਤੇ ਸਕੂਲ ਨਾ ਆਉਣ ਦੇ ਵੀ ਬਹਾਨੇ ਘੜਦਾ ਰਹਿੰਦਾ ਸੀ। ਰੋਹਨ ਕਦੇ ਵੀ ਸਕੂਲ ਸਮੇਂ ਸਿਰ ਨਹੀਂ ਆਇਆ ਸੀ ਤੇ ਨਾਂ ਹੀ ਉਸਨੇ ਕਦੇ ਹੋਮ ਵਰਕ ਕੀਤਾ ਸੀ।
ਘਰ ਆਕੇ ਮਾਂ ਨੇ ਰੋਹਨ ਨੂੰ ਸਮਝਾਉਣਾ ਸੀ ਪਰ ਮਾਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਰੋਹਨ ਮਾਫ਼ੀ ਮੰਗਣ ਲੱਗ ਪਿਆ। ਮਾਸਟਰਾਂ ਨੇ ਜੋ ਕੁਝ ਮਾਂ ਨੂੰ ਦੱਸਿਆ ਸੀ, ਉਹ ਸਾਰਾ ਕੁਝ ਰੋਹਨ ਨੇ ਵੀ ਸੁਣ ਲਿਆ ਸੀ। ਰੋਹਨ ਨੂੰ ਨਸੀਹਤ ਮਿਲ ਗਈ ਸੀ। ਉਸਨੇ ਮਾਂ ਨਾਲ ਸਮੇਂ ਸਿਰ ਸਕੂਲ ਜਾਣ ਦਾ ਤੇ ਮਨ ਲਾਕੇ ਪੜ੍ਹਾਈ ਕਰਨ ਦਾ ਵਾਅਦਾ ਕੀਤਾ।
47/ਅੱਖਰਾਂ ਦੀ ਸੱਥ