ਘੜਨੇ ਹਨ। ਇਸ ਕਰਕੇ ਅੱਧਕ ਨਹੀਂ, ਸਾਡੀ ਵੱਖਰੀ ਪਛਾਣ ਲਈ ਕੋਈ ਹੋਰ ਵੱਖਰਾ ਲਗਾਂਖਰ ਹੋਣਾ ਚਾਹੀਦਾ।" ‘ਨ’ ਤੇ ‘ਮ' ਆਖ ਰਹੇ ਸਨ।
"ਅਨੁਨਾਸਿਕ ਭਰਾਵੋ! ਤੁਸੀਂ ਗੁਰਮੁਖੀ ਪਰਿਵਾਰ ਦੇ ਮਾਣਮਤੇ ਮੈਂਬਰ ਹੋ। ਸਾਨੂੰ, ਤੁਹਾਡੀ ਵੱਖਰੀ ਪਛਾਣ 'ਤੇ ਮਾਣ ਹੈ। ਤੁਹਾਡੀ ਵੱਖਰੀ ਪਛਾਣ ਇੰਜ ਹੀ ਬਣੀ ਰਹੇਗੀ। ਤੁਹਾਡੇ ਵਿੱਚੋਂ ਜਿਨ੍ਹਾਂ ਦੀ ਵਰਤੋਂ ਘੱਟ ਹੋਣੀ ਹੈ, ਉਨ੍ਹਾਂ ਨੂੰ ਵੀ ਪੂਰਾ ਮਾਣ ਦਿੱਤਾ ਜਾਵੇਗਾ।" ਸਾਰੇ ਅਨੁਨਾਸਿਕਾਂ ਦੀਆਂ ਸਮਸਿਆਵਾਂ ਸੁਣ ਕੇ ਤੇ ਸਾਰੇ ਅਨੁਨਾਸਿਕਾਂ ਦੀ ਰਾਇ ਜਾਣ ਕੇ ‘ੳ' ਨੇ ਆਖਿਆ।
ਫਿਰ ਸਾਰੇ ਅੱਖਰ, ਅਨੁਨਾਸਿਕਾਂ ਦੀ ਅਵਾਜ਼ ਨੂੰ ਦੁਗਣਾ ਕਰਨ ਲਈ ਜਾਂ ਅਨੁਨਾਸਿਕਾਂ ਦੀ ਹੋਰ ਅੱਖਰਾਂ ਨਾਲ ਵਰਤੋਂ ਲਈ ਇਕੱਠੇ ਹੋ ਕੇ 'ਟਿੱਪੀ' ਕੋਲ ਪਹੁੰਚ ਗਏ। ਅੱਖਰਾਂ ਨੇ ‘ਟਿੱਪੀ’ ਨੂੰ ਅਨੁਨਾਸਿਕਾਂ ਦੀ ਅਵਾਜ਼ ਦਾ ਕੰਮ ਕਰਨ ਲਈ ਆਖਿਆ।
"ਮੈਂ ਅਨੁਨਾਸਿਕਾਂ ਦੀ ਅਵਾਜ਼ ਦਾ ਕੰਮ ਤਾਂ ਕਰ ਦੇਵਾਂਗੀ, ਪਰ ਮੇਰੀ ਸੁਰਤ ਇਹ ਹੈ ਕਿ ਮੇਰੇ ਨਾਲ ਬਿੰਦੀ ਵੀ ਰਹਿੰਦੀ ਹੈ। ਮੇਰੇ ਨਾਲ ਬਿੰਦੀ ਵੀ ਅਨੁਨਾਸਿਕਾਂ ਦਾ ਅਵਾਜ਼ ਦਾ ਕੰਮ ਕਰੇਗੀ।" ‘ਟਿੱਪੀ’ ਨੇ ਆਖਿਆ।
ਸਾਰੇ ਅੱਖਰ ‘ਟਿੱਪੀ’ ਦਾ ਸਹੁੱਪਣ ਵੇਖਕੇ ਉਸਨੂੰ ਆਪਣੇ ਪਰਿਵਾਰ ਵਿਚ ਸ਼ਾਮਲ ਕਰਨ ਚਾਹੁੰਦੇ ਸਨ। ਸਾਰੇ ਅੱਖਰ ‘ਟਿੱਪੀ’ ਨਾਲ ਬਿੰਦੀ ਨੂੰ ਵੀ ਆਪਣੇ ਪਰਿਵਾਰ ਵਿਚ ਸ਼ਾਮਲ ਕਰਨ ਲਈ ਤੁਰੰਤ ਮੰਨ ਗਏ। ‘ਕਿਹੜੀ ਮਾਤਰਾ ਨਾਲ ਟਿੱਪੀ ਲੱਗੇਗੀ ਤੇ ਕਿਹੜੀ ਨਾਲ ਬਿੰਦੀ।' ਹੁਣ ਇਹ ਫੈਸਲਾ ਕਰਨਾ ਸੀ। ਅੱਖਰਾਂ ਦੀ ਇਸ ਸਮੱਸਿਆ ਨੂੰ ਟਿੱਪੀ ਤੇ ਬਿੰਦੀ ਨੇ ਆਪੇ ਹੀ ਨਬੇੜ ਲਿਆ। ਮੁਕਤਾ, ਸਿਹਾਰੀ, ਔਂਕੜ ਤੇ ਦੂਲੈਂਕੜ ਨਾਲ ਟਿੱਪੀ ਲੱਗਣ ਲਈ ਤਿਆਰ ਸੀ। ਉਸਨੇ ਬਾਕੀ ਮਾਤਰਾਵਾਂ ਬਿੰਦੀ ਨੂੰ ਦੇ ਦਿੱਤੀਆਂ। ਸੱਥ ਵਿਚਲੇ ਸਭ ਤੋਂ ਮੋਹਰੀ ਅੱਖਰ ‘ੳ’ ਨੂੰ ਬਿੰਦੀ ਨੇ ਚਾਅ ਨਾਲ ਹੀ ਪਹਿਲਾਂ ਹੀ ਮੱਲ ਲਿਆ ਸੀ।
"ਭਾਉ ‘ੳ' ਨਾਲ ਤੇ ਹਮੇਸ਼ਾ ਮੈਂ ਹੀ ਲੱਗਾਂਗੀ।" ਬਿੰਦੀ ਨੇ ਆਖਿਆ ਸੀ।
ਇਸ ਤਰ੍ਹਾਂ ਸਾਰੇ ਅੱਖਰਾਂ ਨੇ ਸੱਥ ਵਿਚ ਇਕੱਠੇ ਹੋ ਕੇ ਆਪਣੀ ਦਬਾ ਵਾਲੀ ਸਮੱਸਿਆ ਨੂੰ ਨਬੇੜ ਲਿਆ। ਸਾਰੇ ਅੱਖਰ ਖੁਸ਼ ਸਨ। ਸਾਰੇ ਅੱਖਰ ਅੱਧਕ ਤੇ ਬਿੰਦੀ-ਟਿੱਪੀ ਨੂੰ ਲੈ ਕੇ ਚਾਈਂ-ਚਾਈਂ ਸ਼ਬਦ ਬਣਾਉਣ ਲੱਗ ਪਏ।
63/ਅੱਖਰਾਂ ਦੀ ਸੱਥ