ਪੰਨਾ:ਅੱਗ ਦੇ ਆਸ਼ਿਕ.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੮. ਇਕ ਰਾਤ ਸ਼ਮੀਰਾ ਅਚਾਨਕ ਘਰ ਆ ਗਿਆ । ਉਹਦੀ ਅਚਾਨਕੇ ਆਂਵਦ 'ਤੇ ਅਮਰ ਹੱਕੀ-ਬੱਕੀ ਰਹਿ ਗਈ । ਅੰਦਰ ਹੀ ਅੰਦਰ ਉਹਦੀ ਖੁਸ਼ੀ ਕਈ ਜਰਬਾਂ ਖਾ ਗਈ । ਕਿੰਨਾ ਰੋਈ ਸੀ ਉਹ ਉਸਦੇ ਗਲ ਲੱਗ ਕੇ ! ਸ਼ਮੀਰੇ ਨੇ ਉਹਨੂੰ ਦਸਿਆ ਕਿ ਕਿਸਤਰਾਂ ਇਕ ਰਾਤ ਜਦ ਉਹਨਾਂ ਨੂੰ ਕਿਸੇ ਹੋਰ ਜਿਹਲ ਲਿਜਾਇਆ ਜਾ ਰਿਹਾ ਸੀ ਤਾਂ ਲਿਸ ਵੈਗਨ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਰਾਤ ਦੇ ਹਨੇਰੇ ਵਿਚ ਕਿੰਜ ਬਚ-ਬਚਾ ਕੇ ਨਿਕਲ ਆਇਆ ਸੀ, ਉਸ ਕਿੰਜ ਆਪਣੀਆਂ ਹੱਥਕੜੀਆਂ ਤੋਂ ਬੜੀਆਂ ਨੂੰ ਕਟਵਾਇਆ ਸੀ । ਉਹਦੀਆਂ ਗੱਲਾਂ ਨੂੰ ਸੁਣ ਕੇ ਅਮਰ ਦਾ ਮੂੰਹ ਲੱਥ ਗਿਆ। ਨਿਰਛੱਲ ਅਤੇ ਨਿਰ-ਕਪਟ ਸ਼ਮੀਰ ਕੈਦ ਹੋਣ ਤੋਂ ਪਹਿਲਾਂ ਇਕ ਫੁਲ ਸੀ, ਪਿਆਰ ਦੀ ਖੁਸ਼ਬਈ ਵੰਡਦਾ ਫੁਲ ! ਤੇ ਪੁਲਿਸ ਦੇ ਪੰਜੇ 'ਚੋਂ ਬਚ ਨਿਕਲਣ ਤਕ ਉਹ ਇਕ ਗੁਸੇ ਦਾ ਅੰਗਿਆਰ ਬਣ ਚੁੱਕਾ ਸੀ । ਜਿਹਲ ਵਿਚ ਉਹਨੇ ਆਪਣੇ ਵਰਗੇ ਅਨੇਕਾਂ ਨੌਜਵਾਨਾਂ ਨੂੰ ਆਪਣੀਆਂ ਜਵਾਨੀਆਂ ਗਾਲਦੇ ૧૦૧