ਪੰਨਾ:ਅੱਗ ਦੇ ਆਸ਼ਿਕ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ।' ਕੇਸਰੋ ਨੇ ਆਪਣੇ ਦੋਵੇਂ ਹੱਥ ਪਹਿਲਾਂ ਦੋਵਾਂ ਕੰਨਾਂ ਨੂੰ ਲਾਏ ਅਤੇ ਫਿਰ ਪਵਿੱਤਰ ਵਲ ਜੋੜਦਿਆਂ ਆਖਿਆ।

ਪਵਿੱਤਰ ਮੂੰਹ ਵਟੇਰਦੀ, ਮਰੋੜਾ ਮਾਰ ਕੇ ਤੁਰ ਆਈ। ਉਹਨੇ ਕਲਪਣਾ ਈਂ ਕਲਪਣਾ ਵਿਚ ਆਪਣੇ ਆਪ ਨੂੰ ਹਰਮੀਤ ਨਾਲ ਮੇਚਿਆ, ਦਿਲ ਹੀ ਦਿਲ ਵਿਚ ਉਹਦੀ ਪ੍ਰਸ਼ੰਸਾ ਕੀਤੀ। ਕੇਸਰੋ ਦੇ ਘਰ ਤ੍ਰਿੰਝਣ ਕੱਤਦਿਆਂ ਵੀ ਉਹ ਕਈਆਂ ਸੁਪਨਿਆਂ ਦਾ ਤਾਣਾ-ਬਾਣਾ ਉਣਦੀ ਰਹੀ, ਭਵਿੱਖਤ ਦੇ ਤਸੱਵਰ ਨੂੰ ਸੋਚਾਂ ਨਾਲ ਮੇਚਦੀ ਰਹੀ।

੧੨੦