ਪੰਨਾ:ਅੱਗ ਦੇ ਆਸ਼ਿਕ.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਰਣ ਸਿੰਘ ਨੇ ਮਿਹਰੂ ਦੀ ਸੰਘੀਓਂ ਫੜ ਕੇ ਪਰੇ ਵਗਾਹ ਮਾਰਿਆ ਅਤੇ ਉਹਨੂੰ ਢਾਹ ਕੇ ਗੋਡਾ ਫੇਰਨ ਲੱਗਾ।

ਮਿਹਰੂ ਦੀ ਹਾਲ ਦੁਹਾਈ ਸੁਣਕੇ ਪਿੰਡ ਦੇ ਲੋਕ ਗੁਲਾਮ ਦੀ ਹਵੇਲੀ ਵੱਲ ਦੌੜੇ।

ਛੱਡਦੇ ਗਰੀਬ ਨੂੰ ਤੁਖ਼ਮਾਂ।' ਬਾਬਾ ਵਰਿਆਮਾ ਅਗੇ ਵਧਿਆ। ਪਰ ਰਣ ਸਿੰਘ ਹਾਬੜੇ ਬਘਿਆੜ ਵਾਂਗ ਮਿਹਰੂ ਨੂੰ ਰੋਲ ਰਿਹਾ ਸੀ। ਮਿਹਰੂ ਉਹਦੇ ਵਾਰ ਤੋਂ ਬਚਣ ਲਈ ਆਪਣੀਆਂ ਕੰਮਜ਼ੋਰ ਬਾਹਵਾਂ ਨਾਲ ਉਹਦਾ ਹਰ ਵਾਰ ਰੋਕਣ ਦਾ ਨਿਸਫਲ ਯਤਨ ਕਰ ਰਿਹਾ ਸੀ।

'ਫੈਹ ਕਰਦਾ ਖੂੰਡ ਰਣ ਸਿੰਘ ਦੀ ਪੁੜਪੁੜੀ ਵਿਚ ਆਣ ਵੱਜਾ ਬਾਬੇ ਵਰਿਆਮੇ ਕੋਲੋਂ ਰਹਿ ਨਹੀਂ ਸੀ ਹੋਇਆ ਅਤੇ ਰਣ ਸਿੰਘ, ਇਕ ਭੁਆਂਟਣੀ ਖਾ ਕੇ ਇਕ ਪਾਸੇ ਉਲਰ ਗਿਆ।

'ਉਠ ਪੁੱਤ ਫਿਰ;...... ਜਦ ਤਕ ਮੈਂ ਜੀਂਂਦਾ ਇਸ ਪਿੰਡ ਵਿਚ ਕਿਸੇ ਨਾਲ ਕੋਈ ਧੱਕਾ ਨਹੀਂ ਕਰ ਸਕਦਾ।' ਬਾਬਾ ਵਰਿਆਮਾ ਬੁੱਕ ਰਿਹਾ ਸੀ ਅਤੇ ਪਿੰਡ ਦੇ ਕੁਝ ਹੋਰ ਬੰਦਿਆਂ ਨੇ ਉਹਨੂੰ ਫੜਿਆ ਹੋਇਆ ਸੀ। ਮਿਹਰੂ ਚੌਧਰੀ ਨੂੰ ਕੋਸਦਾ, ਗਾਹਲਾਂ ਦੇਂਦਾ ਜ਼ਮੀਨ ਤੋਂ ਉਠ ਬੈਠਾ।

ਸਾਰੀ ਰਾਤ ਲੋਕੀ ਚੌਧਰੀ ਦੀ ਧੱਕੇਸ਼ਾਹੀ ਦੀ ਚਰਚਾ ਕਰਦੇ ਰਹੇ, ਸਾਰੀ ਰਾਤ ਲੋਕੀਂ ਬਾਬੇ ਵਰਿਆਮ ਦੀ ਸ਼ਲਾਘਾ ਕਰਦੇ ਰਹੇ।

 

੩੪