ਪੰਨਾ:ਅੱਗ ਦੇ ਆਸ਼ਿਕ.pdf/95

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਬਟੇਰੇ ਫੜਨ ਭੇਜ ਦੇਂਦਾ ਅਤੇ ਮਾਘੀ ਆਪਣੇ ਕੰਮ ਦਾ ਪੂਰਾ ਕਾਤਬ ਹੋਣ ਕਾਰਨ ਉਸ ਰਣ ਸਿੰਘ ਨੂੰ ਸ਼ਿਕਾਰ ਦੇ ਪਖੋਂ ਕਦੀ ਨਿਰਾਸ਼ ਨਾ ਹੋਣ ਦਿਤਾ । 1 ਕਬੂਤਰਾਂ ਉਤੇ ਹੋਏ ਫਾਇਰ ਦੀ ਅਵਾਜ਼ ਸੁਣ ਕੇ ਹਿਰਨਾਂ ਦੀ ਇਕ ਡਾਰ ਬੀੜ ਦੇ ਇਕ ਪਾਸਿਓਂ ਨਿਕਲ ਕੇ ਚੰਗੀਆਂ ਭਰਦੀ ਦੌੜ ਪਈ । ਮਾਘੀ ਨੇ ਦੋਵਾਂ ਸ਼ਿਕਾਰੀਆਂ ਦੀਆਂ ਡਾਰਾਂ ਲਾਹ ਦਿਤੀਆਂ। ਸਾਰੇ ਮੁੰਡੇ ਕੁੱਤਿਆਂ ਨੂੰ ਸ਼ਿਸ਼ਕਾਰਦੇ ਹਿਰਨਾਂ ਪਿਛੇ ਦੌੜ ਨਿਕਲੇ । ਰਣ ਸਿੰਘ ਅਤੇ ਬਿਕਰ ਨੇ ਘੜੀਆਂ ਹਿਰਨਾਂ ਪਿਛੇ ਲਾ ਦਿਤੀਆਂ । ਹਿਰਨ ਚੁੰਗੀਆਂ ਭਰਦੇ ਸੰਘਣੇ ਰੁੱਖਾਂ ਵਿਚ ਜਾ ਵੜੇ, ਪਰ ਸ਼ਿਕਾਰੀ ਕੁਤਿਆਂ ਨੇ ਇਕ ਬੱਚੇ ਨੂੰ ਘੇਰ ਲਿਆ ਸੀ । ਉਹ ਬੀੜ ਤੋਂ ਬਾਹਰ ਰਖ਼ ਵਲ ਦੌੜ ਨਿਕਲਿਆ ਅਤੇ ਉਸ ਪਾਸੇ ਨੂੰ ਨਿਕਲਿਆ, ਜਿਧਰ ਮਾਘੀ ਡੋਰਾਂ ਨੂੰ ਘੁੰਮਾਉਂਦਾ ਉਹਨੂੰ ਅਗੋਂ ਘੇਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਹਿਰਨ ਦਾ ਬੱਚਾ ਅਤੇ ਮਾਘੀ ਇਕੋ ਸੇਧ ਵਿਚ ਦੌੜ ਰਹੇ ਸਨ, ਬਿਕਰ ਨੇ ਦੁਨਾਲੀ ਨਾਲ ਮਾਘੀ ਦੀ ਸਿਸਤ ਲਈ, ਪਰ ਰਣ ਸਿੰਘ ਦੀ ਘੜੀ ਉਹਦੀ ਬਰੋਬਰ ਆ ਗਈ ਅਤੇ ਹਿਰਨ ਮੋੜ ਕਟਦਾ ਫਿਰ ਬੀੜ ਵਲ ਮੁੜ ਪਿਆ । ਬਿਕਰ ਨੇ ਘੋੜੀ ਨੂੰ ਅੱਡੀ ਲਾ ਕੇ ਹਿਰਨ ਨੂੰ ਅਗ ਦੀ ਘੇਰ ਲਿਆ ਅਤੇ ਸੋਸਤ ਫਾਇਰ ਕਰ ਦਿੱਤਾ । ਹਿਰਨ ਦਾ ਬੱਚਾ ਜ਼ਮੀਨ ਉਤੇ ਡਿਗ ਪਿਆ । ਕੁੱਤੇ ਉਹਦੀਆਂ ਬੇਟੀਆਂ ਤੋੜ ਰਹੇ ਸਨ ਅਤੇ ਉਹ ਤੜਫ ਕੇ ਠੰਡਾ ਹੋ ਗਿਆ ਸੀ । ਬੱਦਲ ਵਰਾਉ ਹੋ ਗਿਆ ਸੀ ਅਤੇ ਟਾਂਵੀਆਂ ਟਾਂਵੀਆਂ ਕਣੀਆਂ ਪੈਣ ਲਗ ਪਈਆਂ ਸਨ । ਉਹਨਾਂ ਨੇ ਕਾਹਲੀ ਕਾਹਲੀ ਹਿਰਨ ਨੂੰ ਘੜੀ ਉਤੇ ਸੁਟਿਆ ਅਤੇ ਵਾਪਸ ਨੂਰਪੁਰ ਪਰਤ ਆਏ । ਮਾਘੀ ਨੇ ਵੇਹਦਿਆਂ ਵੇਂਹਦਿਆਂ ਹਿਰਨ ਨੂੰ ਚੀਰ ਫਾੜ ਕਰ ਦਿਤਾ ਸੀ । ਮੀਂਹ ਪੂਰੇ ਜੋਰਾਂ ਤੇ ਲੱਥ ਪਿਆ । ਰਣ ਸਿੰਘ ਦੇ ਕਾਮੇਂ ਸ਼ਰਾਬ ਦੀਆਂ ਬੋਤਲਾਂ ਲੈ ਆਏ ਅਤੇ ਡਿਉੜੀ ਨਾਲ ਲਗਦੀ ਬੈਠਕ ਵਿਚ ਦੌਰ ਆਰੰਭ ਹੋ ਗਿਆ। ਮਾਘੀ ਨੇ ਮੀਟ ਨੂੰ ਰਾਹੜ ਲਾ ਦਿਤੀ ਅਤੇ ਕੱਚਾ ਨਾ ਕਰਕੇ ਉਹ ਇਕ ਛੰਨਾ ਭਰ ਉਹਨਾਂ ਨੂੰ ਦੇਣ 9