ਪੰਨਾ:ਅੱਜ ਦੀ ਕਹਾਣੀ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੀ ਕੁੜੀ ਦੀ ਬੈਠਕ ਤੇ।

ਉਸ ਕੁੜੀ ਨੇ ਉਸ ਨੂੰ ਆਪਣੀਆਂ ਦੋਹਾਂ ਬਾਹਾਂ ਵਿਚ ਨੱਪ ਲਿਆ, ਉਹ ਉਸ ਵਲ ਹੈਰਾਨੀ ਭਰੀਆਂ ਅੱਖਾਂ ਨਾਲ ਵੇਖਣ ਲੱਗਾ, ਉਹ ਨਵੀਂ ਦੁਨੀਆਂ ਵਿਚ ਆਇਆ ਸੀ, ਇਸ ਲਈ ਪਾਗ਼ਲ ਹੋ ਰਿਹਾ ਸੀ, ਉਹਨੂੰ ਵਹਿਸ਼ਤ ਨੇ ਅੰਨ੍ਹਾ ਕਰ ਦਿਤਾ ਸੀ, ਉਹ ਤਾਂ ਤਜਰਬਾ ਕਰਨ ਆਇਆ ਸੀ ਨਾ ਕਿ ਵਹਿਸ਼ਤ ਪੂਰੀ ਕਰਨ। ਲੜਕੀ ਨੇ ਉਸ ਦੇ ਗਲ ਵਿਚ ਬਾਹਵਾਂ ਪਾ ਦਿੱਤੀਆਂ, ਉਹ ਬੇਸੁਧ ਹੁੰਦਾ ਜਾ ਰਿਹਾ ਸੀ, ਹੁਣ ਉਹ ਕੀ ਕਰੇ, ਇਹ ਉਹ ਨਹੀਂ ਸੀ ਸੋਚ ਸਕਦਾ। ਉਹ ਚੁੱਪ ਸੀ।

ਕੁੜੀ ਨੇ ਆਪਣੀ ਸੁਰੀਲੀ ਜਿਹੀ ਆਵਾਜ਼ ਵਿਚ ਕਿਹਾ - "ਤੁਸੀ ਕਿੰਨੇ ਚੰਗੇ ਹੋ।"

ਪਰ ਉਸ ਨੇ ਕੋਈ ਜਵਾਬ ਨਾ ਦਿੱਤਾ।

ਕੁੜੀ ਨੇ ਉਸ ਦਾ ਮੂੰਹ ਚੁੰਮ ਲਿਆ, ਉਸ ਨੇ ਸੱਜੇ ਹੱਥ ਦੇ ਪਿਛਲੇ ਪਾਸੇ ਨਾਲ ਆਪਣੀ ਗਲ੍ਹ ਨੂੰ ਪੂੰਝ ਦਿੱਤਾ, ਜਿਸ ਤਰ੍ਹਾਂ ਬੱਚਾ ਮੂੰਹ ਚੁੰਮਾਉਣ ਦੇ ਮਗਰੋਂ ਕਰਦਾ ਹੈ।

"ਬੈਠੇ", ਕੁੜੀ ਨੇ ਕੁਰਸੀ ਅਗੇ ਕਰਦਿਆਂ ਕਿਹਾ।

ਪਰ ਉਹ ਨਾ ਬੈਠਾ।

"ਸ਼ਰਾਬ ਪੀਓਗੇ?" ਕੁੜੀ ਨੇ ਪਿਆਰ ਤਕਣੀ ਤਕਦਿਆਂ ਆਖਿਆ।

੧੦੧