ਪੰਨਾ:ਅੱਜ ਦੀ ਕਹਾਣੀ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਮੇਰੀ ਬੀਵੀ ਹੈ?"

"ਕੋਈ ਬੱਚਾ ਹੈ?"

"ਹਾਂ, ਇਕ ਲੜਕੀ ਹੈ।"

"ਕੀ ਨਾਮ ਹੈ, ਉਸ ਦਾ?" ਮੈਂ ਉਸ ਵਲ ਵੇਖਦਿਆਂ ਹੋਇਆਂ ਕਿਹਾ।

ਉਸ ਨੇ ਹਥਲੀ ਕਿਤਾਬ ਰਖ ਦਿਤੀ ਤੇ ਬਲਿਆ - ਉਸ ਦਾ ਨਾਮ ਹੈ ਬਾਬੂ 'ਟੀਮੇ' ਤੇ ਉਸਦੀਆਂ ਗਲ੍ਹਾਂ ਤੇ ਪਿਲੱਤਣ ਆ ਗਈ, ਇਉਂ ਜਾਪਦਾ ਸੀ, ਜਿਕੁਰ ਬੱਚੀ ਦੀ ਯਾਦ ਨੇ ਉਸ ਦੇ ਜ਼ਖ਼ਮਾਂ ਨੂੰ ਛੇੜ ਦਿਤਾ।

ਮੈਂ ਉਸ ਨਾਲ ਹਮਦਰਦੀ ਕਰਦਿਆਂ ਹੋਇਆਂ ਕਿਹਾ - "ਕੀ 'ਟੀਮੇ' ਨੂੰ ਮਿਲਣ ਤੇ ਤੁਹਾਡਾ ਦਿਲ ਨਹੀਂ ਕਰਦਾ?"

ਉਸ ਦੀ ਇਕ ਅੱਖ ਜਿਹੜੀ ਮੈਂ ਹਮੇਸ਼ਾਂ ਮਸਕ੍ਰਾਂਦਾ ਹੀ ਤਕਦਾ ਆਇਆ ਸਾਂ ਵਿਚੋਂ ਦੋ ਬੂੰਦਾਂ ਟਪਕ ਪਈਆਂ, ਉਸ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿਤਾ, ਜਾਪਦਾ ਸੀ, ਜਿਕੁਰ ਬੱਚੀ ਦੀ ਯਾਦ ਨੂੰ ਉਸ ਨੇ ਦਿਲ ਦੀ ਕਿਸੇ ਨੁਕਰ ਵਿਚ ਛੁਪਾ ਕੇ ਰਖਿਆ ਹੋਇਆ ਏ ਤੇ ਮੇਰੀ ਹਮਦਰਦੀ ਨੇ ਉਸ ਦਾ ਇਹ ਕੋਨਾ ਛੇੜ ਦਿਤਾ ਹੈ।

ਫੇਰ ਉਸ ਨੇ ਆਪਣੀਆਂ ਦੋਹਾਂ ਅੱਖਾਂ ਨੂੰ ਪੂੰਝਿਆ ਤੇ ਕਿਹਾ - "ਬਾਬੂ ਕੌਣ ਹੈ, ਜਿਸ ਦਾ ਆਪਣੀ ਬੱਚੀ ਨੂੰ ਮਿਲਣ ਤੇ ਦਿਲ ਨਹੀਂ ਕਰਦਾ, ਪਰ ਤੁਹਾਨੂੰ ਪਤਾ ਹੀ ਹੈ ਬਾਬੂ ਕਿ ਉਥੇ ਜਾਪਾਨੀ ਰਾਕਸ਼ਾਂ

૧૧૧