ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁਲ ਗਈ ਹੈ, ਜਿਹੜੀਆਂ ਉਸ ਨੇ ਮੇਰੇ ਸੁਫਨੇ ਵਿਚ ਲਿਆਂਦੀਆਂ ਸਨ।

ਪਿਆਰ ਕਰਨ ਵਾਲੇ ਨੂੰ ਜਦ ਆਪਣੇ ਪਿਆਰ ਦਾ ਮੋੜਵਾਂ ਉਤਰ ਨਾ ਮਿਲੇ ਤਾਂ ਕਈ ਵਾਰੀ ਉਹ ਰੱਬੀ ਪਾਸੇ ਵਗ ਪੈਂਦਾ ਹੈ, ਪਰ ਕਈ ਵਾਰੀ ਇਸ ਦੇ ਉਲਟ ਆਪਣੇ ਪਿਆਰੇ ਵਾਸਤੇ ਪ੍ਰੇਮੀ ਦੇ ਦਿਲ ਵਿਚ ਨਫਰਤ ਸ਼ੁਰੂ ਹੋ ਜਾਂਦੀ ਹੈ। ਕੰਵਲ ਦਾ ਝੁਕਾਉ ਵੀ ਨਫਰਤ ਵਲ ਹੋ ਗਿਆ।

ਹਰ ਚਿਠੀ ਪਾਉਣ ਦੇ ਮਗਰੋਂ ਜਦ ਉਸ ਨੂੰ ਕੋਈ ਜਵਾਬ ਨਾ ਆਉਂਦਾ ਤਾਂ ਉਹ ਕਹਿੰਦਾ-"ਇਸਤ੍ਰੀ ਬੇਵਫਾ ਹੁੰਦੀ ਹੈ।"

ਕੰਵਲ ਨੂੰ ਇਸਤ੍ਰੀ ਦੀ ਜਾਤ ਤੋਂ ਹੀ ਨਫਰਤ ਹੋ ਰਹੀ ਸੀ। ਇਕ ਵਾਰੀ ਉਸ ਦਾ ਦਿਲ ਕੀਤਾ ਕਿ ਕੰਸੋ ਨੂੰ ਮਿਲ ਆਵੇ, ਪਰ ਫੇਰ ਸ੍ਵੈ-ਅਭਿਮਾਨ ਨੇ ਉਸ ਨੂੰ ਇਹ ਕੁਝ ਕਰਨੋ ਰੋਕਿਆ। ਉਹ ਸੋਚਦਾ, "ਜਦ ਕੰਸੋ ਚਾਰ ਅੱਖਰਾਂ ਦੀ ਚਿੱਠੀ ਪਾਉਣੀ ਭੀ ਆਪਣੀ ਹੱਤਕ ਸਮਝਦੀ ਹੈ ਤਾਂ ਮੈਨੂੰ ਮਿਲਣਾ ਕਦੋਂ ਪਸੰਦ ਕਰੇਗੀ।

ਹੁਣ ਉਹ ਆਪਣੀਆਂ ਨਜ਼ਰਾਂ ਵਿਚ ਇਸਤ੍ਰੀ ਨੂੰ ਇਕ ਤਿੱਤਰੀ ਨਾਲੋਂ ਘੱਟ ਨਹੀਂ ਸੀ ਸਮਝਦਾ, ਜਿਹੜੀ ਥਾਂ ਥਾਂ ਉਡਦੀ ਫਿਰਦੀ ਹੈ। ਅਜ ਜੇ ਉਸ ਦੇ ਗਲ ਵਿਚ ਕੋਈ ਅਤਿ ਸੁੰਦਰੀ ਬਾਂਹ ਪਾ ਕੇ ਕਹਿੰਦੀ - "ਕੰਵਲ ਜੀ ਮੈਂ ਤੁਹਾਨੂੰ ਪਿਆਰ ਕਰਦੀ ਹਾਂ" ਤਾਂ ਉਹ ਬਿਨਾਂ ਝਿਜਕ ਆਖਣ ਨੂੰ ਤਿਆਰ ਸੀ, "ਮੈਂ ਤੈਨੂੰ ਨਫਰਤ

੧੨੪