ਪੰਨਾ:ਅੱਜ ਦੀ ਕਹਾਣੀ.pdf/128

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਉਹ ਨੀਮ-ਬੇਹੋਸ਼ ਹੋ ਕੇ ਡਿੱਗ ਪਈ।

ਇਸ ਚਿੱਠੀ ਤੋਂ ਮਗਰੋਂ ਕੰਸੋ ਦੀ ਅਸਲੀ ਹੋਸ਼ ਚਲੀ ਗਈ ਤੇ ਉਸ ਦੀ ਥਾਂ ਪਾਗਲ-ਪਨ ਨੇ ਮਲ ਲਈ। ਲੋਕੀ ਕਹਿੰਦੇ ਸਨ ਕੰਸੋ ਨੂੰ ਕਿਸੇ ਜਿੰਨ ਭੂਤ ਦਾ ਸਾਇਆ ਹੋ ਗਿਆ ਹੈ, ਪਰ ਕੌਣ ਜਾਣ ਸਕਦਾ ਸੀ ਕਿ ਉਹ ਇਕ ਭੁਲੇਖੇ ਤੇ ਪਿਆਰ ਦੀ ਕੋਹੀ ਹੋਈ ਕੰਸੋ ਹੈ।

ਉਹ ਕੰਵਲ ਦੀਆਂ ਚਿੱਠੀਆਂ ਤੇ ਆਪਣੇ ਲਿਖੇ ਉੱਤਰਾਂ ਨੂੰ ਹੱਥ ਵਿਚ ਫੜ ਕੇ ਕਲਕੱਤੇ ਦੇ ਬਾਜ਼ਾਰਾਂ ਵਿਚ ਪਾਗਲਾਂ ਵਾਂਗ ਫਿਰਨ ਲੱਗੀ।

ਕੰਵਲ ਆਪਣੇ ਦੇਸ ਨੂੰ ਛੱਡ ਪ੍ਰਦੇਸ ਚਲਾ ਗਿਆ ਤੇ ਸਾਰੀ ਉਮਰ ਇਸਤ੍ਰੀ ਦੀ ਛੁਹ ਤੋਂ ਦੂਰ ਹੀ ਰਿਹਾ।

੧੨੭