ਪੰਨਾ:ਅੱਜ ਦੀ ਕਹਾਣੀ.pdf/127

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਖਿਆਲ ਹੈ, ਨਾਗਨਾਂ ਉਹ ਨਹੀਂ, ਨਾਗਨਾਂ ਤੇਰੇ ਵਰਗੀਆਂ ਹਨ, ਜਿਹੜੀਆਂ ਪਹਿਲਾਂ ਪਿਆਰ ਪਾਉਂਦੀਆਂ ਹਨ ਤੇ ਮੁੜ ਕੇ ਸੁਧ ਤਕ ਨਹੀਂ ਲੈਂਦੀਆਂ। ਵੇਸਵਾਆਂ ਤਾਂ ਪੈਸੇ ਨਾਲ ਮਿੱਤਰ ਬਣ ਜਾਂਦੀਆਂ ਹਨ, ਪਰ ਤੁਸੀ, ਤੁਸੀ ਆਦਮੀ ਦਾ ਖੂਨ ਪੀ ਕੇ ਭੀ ਮਿੱਤਰ ਨਹੀਂ ਬਣਦੀਆਂ।

ਕੰਸੋ ਮੈਂ ਤੈਨੂੰ ਪੰਤਾਲੀ ਚਿੱਠੀਆਂ ਅਗੇ ਪਾ ਚੁਕਾ ਹਾਂ, ਇਹ ਛਿਆਲਵੀਂ ਚਿੱਠੀ ਹੈ। ਇਸ ਤੋਂ ਪਿਛੋਂ ਮੈਂ ਤੈਨੂੰ ਕਦੀ ਵੀ ਚਿੱਠੀ ਨਹੀਂ ਪਾਵਾਂਗਾ। ਅਜ ਮੈਨੂੰ ਇੱਕੁਰ ਜਾਪਦਾ ਹੈ ਕਿ ਚੰਗਾ ਹੀ ਹੋਇਆ ਹੈ, ਜਿਹੜਾ ਤੂੰ ਮੈਨੂੰ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ, ਜੇ ਤੂੰ ਜਵਾਬ ਦੇਂਦੀ ਤਾਂ ਉਹ ਭੀ ਇਕ ਮਕਰ ਭਰਿਆ ਤੇ ਝੂਠ ਦੀ ਉਸਾਰੀ ਹੋਣਾ ਸੀ।

ਕੰਸੋ! ਹੁਣ ਮੈਂ ਇਸਤ੍ਰੀ ਦੀ ਅਸਲੀਅਤ ਨੂੰ ਸਮਝ ਲਿਆ ਹੈ। ਇਸਤ੍ਰੀ ਜਿੰਨੀ ਬੋਲਣ ਵਿਚ ਮਿੱਠੀ ਹੈ, ਉਤਨੀ ਹੀ ਦਿਲੋਂ ਜ਼ਹਿਰੀਲੀ ਹੈ। ਜਿੰਨੀ ਚੰਮ ਦੀ ਸਫੈਦ ਹੈ, ਉਨੀ ਮਨ ਦੀ ਕਾਲੀ ਹੈ।

ਮੈਂ ਹਾਂ -

ਇਸਤ੍ਰੀ ਜਾਤੀ ਦੀ ਛੁਹ ਤੋਂ ਹਮੇਸ਼ਾਂ ਲਈ ਆਪਣਾ ਆਪ ਬਚਾਣ ਵਾਲਾ:-

'ਕੰਵਲ'

ਇਹ ਚਿੱਠੀ ਪੜ੍ਹ ਕੇ ਕੰਸੋ ਦੀ ਹਾਲਤ ਪਾਗਲਾਂ ਵਾਂਗ ਹੋ ਗਈ

੧੨੬