ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/36

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਸ ਨੇ ਗਲਾਸ ਵਿਚੋਂ ਇਕ ਚੁਲੀ ਮੇਰੇ ਤੇ ਡੋਲ੍ਹ ਦਿੱਤੀ ਤਾਂ ਮੈਂ ਉਚੀ ਸਾਰੀ ਸੱਸ ਨਾਲ ਗਲ ਕਰਦਿਆਂ ਕਿਹਾ - "ਭਾਬੀ ਜੀ! ਜੀਤੋ ਕਿੰਨੀ ਬਹਾਦਰ ਏ, ਕਲ੍ਹ ਇਹ ਇਕੱਲੀ ਸਾਰੇ ਡੰਗਰ ਹਿਕ ਕੇ ਲੈ ਆਈ ਸੀ" ਇਹ ਆਖ ਕੇ ਮੈਂ ਬੜੇ ਧਿਆਨ ਨਾਲ ਉਸ ਵਲ ਤਕਿਆ ਤਾਂ ਉਸ ਨੇ ਸਿਰ ਨੀਵਾਂ ਪਾ ਲਿਆ।

ਸ਼ੈਤਾਨ ਕੁੜੀ ਕਿਕੁਰ ਸਿਧੀ ਹੋ ਗਈ ਹੈ। ਹੁਣ ਮੈਨੂੰ ਉਸ ਦੀ ਅਸਲ ਨਾੜ ਲੱਭ ਪਈ ਸੀ, ਤੇ ਨਾ ਹੀ ਉਸ ਦੀਆਂ ਸ਼ਰਾਰਤਾਂ ਦਾ ਮੈਨੂੰ ਹੁਣ ਡਰ ਰਿਹਾ ਸੀ, ਮੈਂ ਉਸ ਪਾਸੋਂ ਪਿਛਲੀਆਂ ਸਾਰੀਆਂ ਸ਼ਰਾਰਤਾਂ ਦਾ ਬਦਲਾ ਲੈਣ ਦੀ ਠਾਣ ਲਈ।

ਸਵੇਰੇ ਜਦ ਜੀਤੋ ਮੇਰੇ ਕੋਲੋਂ ਦੀ ਲੰਘੀ ਤਾਂ ਮੈਂ ਕਿਹਾ -"ਜੀਤੋ ਉਹ ਲਾਲ ਪਟਕਾ ਫੜਾਈ।" "ਕਿਹੜਾ ਲਾਲ ਪਟਕਾ" ਉਸ ਨੇ ਮੇਰੇ ਵਲ ਗਹੁ ਨਾਲ ਤਕਦਿਆਂ ਹੋਇਆਂ ਕਿਹਾ।

"ਓਹੋ ਹੀ ਜਿਹੜਾ ਤੇਰੇ ਸਾਹਮਣੇ ਪਿਆ ਹੈ, ਕੀ ਤੈਨੂੰ ਲਾਲ ਪਟਕਾ ਵੀ ਨਹੀਂ ਦਿਸਦਾ, ਚਲੀ ਮੇਰੇ ਨਾਲ ਸ਼ਹਿਰ ਮੈਂ ਤੈਨੂੰ ਐਨਕਾਂ ਲੁਆ ਦਿਆਂਗਾ।"

ਦੋ ਕੁ ਮਿੰਟ ਜੀਤੋ ਨੇ ਏਧਰ ਓਧਰ ਵੇਖਿਆ ਤੇ ਫਿਰ ਕੁਝ ਸੋਚ ਕੇ ਸਿਰ ਨੀਵਾਂ ਪਾ ਦਿੱਤਾ, ਇਸ ਤਰ੍ਹਾ ਜੀਤੋ ਨੇ ਬੜੀ ਜਲਦੀ ਮੇਰੇ ਕੋਲੋਂ ਹਾਰ ਮੰਨ ਲਈ ਤੇ ਦੂਸਰੇ ਦਿਨ ਉਸ ਨੇ ਆਪਣੇ ਸਾਰੇ ਹਥਿਆਰ ਮੇਰੇ ਅਗੇ ਸੁਟ ਪਾਏ, ਜਦ ਉਸ ਨੇ ਕਿਹਾ -"ਜੀਜਾ, ਕਿਸੇ ਨਾਲ ਗੱਲ ਨਾ ਕਰੀਂ।"

੩੫