ਪੰਨਾ:ਅੱਜ ਦੀ ਕਹਾਣੀ.pdf/55

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਉਤਨਾ ਭਰੋਸਾ ਦੇਵੀ ਤੇ ਨਹੀਂ ਸੀ, ਜਿੰਨਾ ਮੇਰੇ ਤੇ।

ਤੇ ਇਕ ਦਿਨ ਮੈਂ ਉਸ ਨੂੰ ਕਿਹਾ - "ਮੈਂ ਤੁਹਾਡੇ ਲਈ ਕੁਝ ਕਰ ਸਕਦਾ ਹਾਂ?"

"ਕਿਉਂ ਦੁਖੀਆਂ ਨਾਲ ਦੁਖੀ ਹੁੰਦੇ ਹੋ ਪੁਜਾਰੀ ਜੀ, ਜਦ ਦੇਵੀ ਨੇ ਮੇਰੀਆਂ ਬੇਨਤੀਆਂ ਵਲ ਕੁਝ ਖ਼ਿਆਲ ਨਹੀਂ ਕੀਤਾ ਤਾਂ ਤੁਹਾਨੂੰ ਕੀ ਵਖਤ ਪਿਆ ਹੈ ਤੁਸੀ ਦੁਖੀ ਹੋਵੇ।"

"ਮੇਰਾ ਦਿਲ ਦੇਵੀ ਵਰਗਾ ਪੱਥਰ ਨਹੀਂ।"

ਪਰ ਉਸ ਸਮਾਜ ਨੂੰ ਵੀ ਜਾਣਦੇ ਹੋ ਜਿਸ ਨੇ ਤੁਹਾਨੂੰ ਇਥੋਂ ਦਾ, ਪੁਜਾਰੀ ਬਣਾਇਆ ਹੈ।"

"ਕੀ ਕਰੇਗਾ ਸਮਾਜ?"

ਦੇਵੀ ਵਲ ਹੱਥ ਕਰ ਕੇ "ਇਸ ਦੇਵੀ ਦੀ ਪੂਜਾ ਨਸੀਬ ਨਹੀਂ ਹੋਵੇਗੀ।"

"ਪਰ ਮੈਂ ਤਾਂ ਪੂਜਾ ਹੀ ਕਰਨੀ ਹੈ, ਉਸ ਦੇਵੀ ਦੀ ਪੂਜਾ ਨਾ ਕੀਤੀ, ਇਸ ਦੇਵੀ ਦੀ ਪੂਜਾ ਕਰ ਲਈ।"

ਉਹ ਮੈਨੂੰ ਕੁਝ ਦਿਲੋਂ ਹੌਲੀ ਜਾਪਣ ਲਗ ਪਈ, ਮੈਂ ਉਸ ਦੀਆਂ ਅੱਖਾਂ ਵਲ ਤਕਿਆ ਉਸ ਵਿਚ ਆਸ਼ਾ ਦਾ ਵਾਸਾ ਹੋ ਚੁਕਾ ਸੀ।

੨.

ਮੈਂ ਹੈਰਾਨ ਸਾਂ ਕਿ ਮੈਨੂੰ ਕਿਸ ਦੋਸ਼ ਉਤੇ ਹਵਾਲਾਤ ਵਿਚ ਰਖਿਆ ਗਿਆ ਹੈ। ਆਖ਼ਰ ਇਕ ਦਿਨ ਹਵਾਲਾਤ ਵਿਚੋਂ ਲਿਆ ਕੇ

੫੪