ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਖਿਆ - "ਜਾਓ, ਮੇਰੀ ਪੌੜੀ ਉਤਰ ਜਾਓ, ਮੁੜ ਕੇ ਕਦੀ ਇਸ ਕੰਮ ਵਾਸਤੇ ਆਉਣ ਦੀ ਖੇਚਲ ਨ ਕਰਨੀ।"

"ਮੇਰੇ ਘੜੀ ਮੁੜੀ ਮੁਆਫ਼ੀ ਮੰਗਣ ਤੇ ਉਸ ਨੇ ਆਪਣੇ ਨੌਕਰ ਨੂੰ ਆਵਾਜ਼ ਦਿਤੀ, ਮੈਂ ਬੇਇਜ਼ਤੀ ਤੋਂ ਡਰਦਾ ਥਲੇ ਉਤਰ ਆਇਆ।"

ਮੈਂ ਸਭ ਕੁਝ ਸੁਣਦਾ ਸਾਂ, ਉਸ ਨੇ ਫਿਰ ਕਿਹਾ:-

"ਪੁਜਾਰੀ ਜੀ ਮੈਂ ਤੁਹਾਡੀ ਅਪੀਲ ਕਿਸੇ ਪਾਸੋਂ ਕਰਵਾਵਾਂਗਾ, ਪੈਸਿਆਂ ਦੀ ਕੋਈ ਪ੍ਰਵਾਹ ਨਹੀਂ ਤੁਹਾਨੂੰ ਆਜ਼ਾਦ ਕਰਾਵਾਂਗਾ।"

ਉਸ ਨੇ ਹੋਰ ਭੀ ਬਹੁਤ ਸਾਰੀਆਂ ਗਲਾਂ ਕੀਤੀਆਂ, ਆਖਰ ਮੇਰੇ ਅਗੇ ਹਥ ਜੋੜਦਾ ਹੋਇਆ ਚਲਾ ਗਿਆ।

੪.

ਹੁਣ ਮੈਂ ਆਜ਼ਾਦ ਸਾਂ। ਚੌਧਰੀ ਜੀ ਮੈਨੂੰ ਮਿਲੇ, ਮੈਂ ਉਹਨਾਂ ਦਾ ਧੰਨਵਾਦ ਕੀਤਾ, ਉਨ੍ਹਾਂ ਕਿਹਾ:- "ਪੁਜਾਰੀ ਜੀ ਸਾਡੇ ਪਾਸ ਹੀ ਰਿਹਾ ਕਰੋ, ਜੋ ਰੁਖੀ ਮਿਸੀ ਅਸੀਂ ਖਾਵਾਂਗੇ ਤੁਸੀ ਭੀ ਖਾਈ ਚਲੋ, ਪਰ ਮੈਂ ਇਹ ਗਲ ਮਨਜ਼ੂਰ ਨਾ ਕੀਤੀ। ਮੈਂ ਉਥੋਂ ਤੁਰ ਕੇ ਉਸੇ ਬਾਜ਼ਾਰ ਵਿਚ ਆਇਆ, ਜਿਥੇ ਬੈਠਕਾਂ ਵਿਚ ਬੈਠੀਆਂ ਸਨ ਉਹ (ਜਿਨ੍ਹਾਂ ਨੂੰ ਸਮਾਜ ਨਾਗਨਾਂ ਨਾਲ ਪੁਕਾਰਦਾ ਹੈ) ਦੇਵੀਆਂ, ਜਿਨ੍ਹਾਂ ਨੂੰ ਸਮਾਜ ਨੇ ਠੁਕਰਾਇਆ ਹੋਇਆ ਸੀ। ਹੌਲੀ ਹੌਲੀ ਮੈਂ ਉਸੇ ਬਾਰੀ ਹੇਠ ਆ ਖੜੋਤਾ,ਜਿਸ ਬਾਰੀ ਵਿਚ ਮੇਰੀ ਦੇਵੀ ਬੈਠੀ ਸੀ, ਮੈਂ ਉਸ ਨੂੰ ਦੇਖ ਕੇ ਦਬਾ ਦਬ ਉਤੇ

੫੮