ਪੰਨਾ:ਅੱਜ ਦੀ ਕਹਾਣੀ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੜ੍ਹ ਗਿਆ,ਉਸ ਨੇ ਮੈਨੂੰ ਕੋਈ ਨਵੀਂ ਮੁਰਗੀ ਸਮਝਕੇ ਤਕਿਆ। ਅੱਖ ਚਾਰ ਹੁੰਦਿਆਂ ਹੀ ਉਹ ਬਿਟ ਬਿਟ ਤਕਣ ਲਗ ਪਈ।

ਮੈਂ ਉਸ ਵਲ ਵੇਖਦਿਆਂ ਹੋਇਆ ਕਿਹਾ - "ਮੇਰੀ ਦੇਵੀ ਇਥੇ ਕਿਸ ਤਰ੍ਹਾਂ?"

ਉਹ ਚੁੱਪ ਸੀ।

ਮੈਂ ਫਿਰ ਪਹਿਲੇ ਅੱਖਰ ਹੀ ਦੁਹਰਾਏ ਤਾਂ ਉਸ ਨੇ ਥਥਲਾਂਦੀ ਹੋਈ ਆਵਾਜ਼ ਨਾਲ ਕਿਹਾ:- "ਮੇਰੇ ਨਾਥ ਬੈਠ ਜਾਓ।"

ਮੈਂ ਬੈਠ ਗਿਆ।

ਉਸ ਨੇ ਨੌਕਰ ਪਾਸੋਂ ਕੁਝ ਖਾਣ ਦੀਆਂ ਚੀਜ਼ਾਂ ਮੰਗਵਾਈਆਂ, ਮੈਂ ਬੇਝੱਕ ਹੋ ਕੇ ਖਾ ਗਿਆ।

ਉਸ ਨੇ ਸਭ ਕੁਝ ਦਸਿਆ, ਮੈਂ ਸੁਣਿਆ ਤੇ ਇਕ ਦੁਖੇ ਹਿਰਦੇ ਨਾਲ ਸਾਹ ਲਿਆ।

ਮੈਂ ਉਸ ਨੂੰ ਫਿਰ ਜ਼ਿੰਦਗੀ ਜੀਊਣ ਲਈ ਕਿਹਾ, ਪਰ ਉਸ ਨੇ ਮੇਰੇ ਅਗੇ ਤਰਲਾ ਕਰ ਕੇ ਕਿਹਾ:-

"ਤੁਸੀ ਮੈਨੂੰ ਉਸ ਸਮਾਜ ਵਿਚ ਫਿਰ ਫਸਾਣਾ ਚਾਹੁੰਦੇ ਹੋ, ਜਿਸ ਨੇ ਮੈਨੂੰ ਏਨਾ ਦੁਖੀ ਕੀਤਾ ਸੀ ਕਿ ਖਾਣ ਵਾਸਤੇ ਰੋਟੀ, ਪਹਿਨਣ ਵਾਸਤੇ ਕਪੜਾ ਤੇ ਰਹਿਣ ਵਾਸਤੇ ਜਗ੍ਹਾ ਤੋਂ ਭੀ ਆਤੁਰ ਕਰ ਦਿਤਾ ਸੀ।"

ਮੈਂ ਫਿਰ ਕਿਹਾ, ਪਰ ਉਸ ਵਲੋਂ ਫਿਰ ਪਹਿਲਾ ਹੀ ਜਵਾਬ ਮਿਲਿਆ।

੫੯