ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਤੋਸ਼ ਅਜ ਖ਼ੁਸ਼ ਸੀ, ਬੀਮਾਰੀ ਦੀ ਹਾਲਤ ਵਿਚ ਵੀ। ਉਸ ਨੂੰ ਇਸ ਨਾਲੋਂ ਬਹੁਤੀ ਖੁਸ਼ੀ ਕੀ ਹੋ ਸਕਦੀ ਸੀ, ਕਿ ਉਸ ਦਾ ਛੋਹਿਆ ਹੋਇਆ ਡਰਾਮਾ ਅਜ ਪੂਰਾ ਲਿਖਿਆ ਗਿਆ ਸੀ। ਉਸ ਨੇ ਇਕ ਸੁਖ ਦਾ ਸਾਹ ਲਿਆ ਤੇ ਦੀਵੇ ਨੂੰ ਬੁਝਾ ਦਿਤਾ।

ਸਤਵੰਤ ਨੇ ਆਪਣੀ ਪਾਟੀ ਹੋਈ ਰਜਾਈ ਚੋਂ ਮੂੰਹ ਬਾਹਰ ਕਢ ਕੇ ਵੇਖਿਆ ਤੇ ਉਸ ਨੂੰ ਵੀ ਸ਼ਾਂਤੀ ਆਈ ਕਿ ਚਲੋ ਸੁਖ ਨਾਲ ਸੁਤੇ ਤਾਂ ਹਨ।

ਅਜ ਸੰਤੋਸ਼ ਦੀਆਂ ਅੱਖਾਂ ਵਿਚ ਨੀਂਦਰ ਨਹੀਂ ਸੀ। ਉਹ ਲਿਖੇ ਹੋਏ ਡਰਾਮੇ ਰਾਹੀਂ ਆਪਣੇ ਆਸਾਂ ਦੇ ਪੁਲ ਬੰਨ੍ਹ ਰਿਹਾ ਸੀ। ਇਸ ਵਾਰੀ ਉਸ ਨੂੰ ਆਪਣੀ ਗ਼ਰੀਬੀ ਦੇ ਧੋਤੇ ਜਾਣ ਦੀ ਪੂਰੀ ਆਸ ਸੀ ਤੇ ਉਸ ਨਾਲੋਂ ਵੀ ਜ਼ਿਆਦਾ ਡਰਾਮੇ ਦਾ ਸਟੇਜ ਤੇ ਚੰਗਾ ਸਾਬਤ ਹੋਣਾ ਤੇ ਦਰਸ਼ਕਾਂ ਦੀ ਵਾਹ ਵਾਹ ਦਾ। ਬਾਕੀ ਰਾਤ ਉਹ ਇਹੋ ਹੀ ਸੋਚਦਾ ਰਿਹਾ ਕਿ ਡਰਾਮਾ ਕਿਸ ਕੰਪਨੀ ਨੂੰ ਭੇਜਿਆ ਜਾਵੇ। ਬੜੀ ਸੋਚ ਮਗਰੋਂ ਉਸ ਨੇ ਇਕ ਮਸ਼ਹੂਰ ਕੰਪਨੀ ਨੂੰ ਭੇਜਣ ਦਾ ਫ਼ੈਸਲਾ ਕਰ ਲਿਆ।

ਦਿਨ ਚੜ੍ਹਿਆ, ਸੰਤੋਸ਼ ਉਠਿਆ, ਪਰ ਦੋ ਪੈਰ ਹੀ ਮੰਜੇ ਤੋਂ ਪਰ੍ਹਾਂ ਜਾਣ ਤੇ ਉਸ ਨੂੰ ਭੁਆਟਣੀ ਆ ਗਈ ਤੇ ਉਹ ਮੰਜੇ ਤੇ ਆ

੭੯