ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੇ ਹਨ, ਪਰ ਸਿਰਫ ਹੇਠਾਂ ਵੱਲ, ਇਸ ਨਾਲ ਪਾਲ ਦੇ ਉਸ ਪਾਰ ਨਾਲੀ ਰਾਹੀਂ ਪਾਣੀ ਬਾਹਰ ਕੱਢਿਆ ਜਾਂਦਾ ਹੈ। ਹੌਜ਼ ਦੀ ਡੂੰਘਾਈ ਅੱਠ ਤੋਂ ਬਾਰਾਂ ਹੱਥ ਹੁੰਦੀ ਹੈ ਅਤੇ ਥੱਲੇ ਉੱਤਰਨ ਲਈ ਕੰਧ ਉੱਤੇ ਇੱਕ-ਇੱਕ ਹੱਥ ਉੱਤੇ ਪੱਥਰ ਦੇ ਟੁਕੜੇ ਲਾਏ ਜਾਂਦੇ ਹਨ।

ਅਜਿਹੇ ਢਾਂਚੇ ਕਾਰਨ ਪਾਣੀ ਦੀ ਡਾਟ ਖੋਲ੍ਹਣ ਲਈ ਤਾਲਾਬ ਦੇ ਪਾਣੀ ਵਿੱਚ ਨਹੀਂ ਉੱਤਰਨਾ ਪੈਂਦਾ। ਬੱਸ ਸੁੱਕੇ ਹੌਜ਼ ਵਿੱਚ ਪੱਥਰਾਂ ਦੇ ਟੁਕੜਿਆਂ ਸਹਾਰੇ ਹੇਠਾਂ ਉੱਤਰ ਕੇ ਜਿਸ ਮਘੋਰੇ ਨੂੰ ਖੋਲ੍ਹਣਾ ਹੈ, ਉਸਦੀ ਡਾਟ ਹਟਾ ਕੇ ਪਾਣੀ ਚਾਲੂ ਕਰ ਦਿੱਤਾ ਜਾਂਦਾ ਹੈ। ਪਾਲ ਵਾਲੇ ਪਾਸੇ ਦੀ ਨਾਲੀ ਤੋਂ ਉਹ ਬਾਹਰ ਆਉਣ ਲੱਗ ਜਾਂਦਾ ਹੈ। ਡਾਟ ਨਾਲ ਮਿਲਦੇ-ਜੁਲਦੇ ਢਾਂਚੇ ਰਾਜਸਥਾਨ, ਮੱਧ-ਪ੍ਰਦੇਸ਼, ਉੱਤਰ-ਪ੍ਰਦੇਸ਼, ਬਿਹਾਰ, ਮਹਾਂਰਾਸ਼ਟਰ, ਤਾਮਿਲਨਾਡੂ ਅਤੇ ਗੋਆ ਤੱਕ ਮਿਲਦੇ ਹਨ। ਨਾਂ ਜ਼ਰੂਰ ਬਦਲ ਜਾਂਦੇ ਹਨ ਜਿਵੇਂ: ਚੁਕਰੈਂਡ, ਚੁਰੰਡੀ, ਚੌਂਡਾ, ਚੰਡਾ ਅਤੇ ਉਰੈਂਡ। ਸਾਰਿਆਂ ਵਿੱਚ ਪਾਣੀ ਬਾਹਰ ਕੱਢਣ ਦੀ ਕਿਰਿਆ ਹੈ ਅਤੇ ਇਸ ਲਈ ਇਹ ਸਾਰੇ ਨਾਂ ਉਸ ਨਾਲ ਹੀ ਸਬੰਧਤ ਹਨ।

ਤਾਲਾਬ ਤੋਂ ਨਹਿਰ ਵਿੱਚ ਪਾਇਆ ਜਾਣ ਵਾਲਾ ਪਾਣੀ ਢਲਾਣ ਤੋਂ ਵਹਾਅ ਕੇ ਦੂਰ-ਦੂਰ ਤੱਕ ਲਿਜਾਇਆ ਜਾਂਦਾ ਹੈ, ਪਰ ਕਈ ਵੱਡੇ ਤਾਲਾਬਾਂ ਵਿੱਚ, ਜਿੱਥੇ ਮੋਘੇ ਕੋਲ ਪਾਣੀ ਦਾ ਦਬਾਅ ਵਧੇਰੇ ਹੁੰਦਾ ਹੈ, ਇਸ ਦਬਾਅ ਦੀ ਵਰਤੋਂ ਨਹਿਰ ਵਿੱਚ ਪਾਣੀ ਉੱਤੇ ਚੜ੍ਹਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਮੋਘੇ ਤੋਂ ਨਿਕਲਿਆ ਪਾਣੀ ਕੁੱਝ ਹੱਥ ਉਤਾਂਹ ਉੱਠ ਕੇ ਫਿਰ ਨਹਿਰ ਦੀ ਢਾਲ ਉੱਤੇ ਵਹਿੰਦਾ ਹੋਇਆ ਨਾ, ਸਿਰਫ਼ ਵਧੇਰੇ ਦੂਰ ਤੱਕ ਜਾਂਦਾ ਹੈ, ਸਗੋਂ ਕੁੱਝ ਕੁ ਉੱਤੇ ਬਣੇ ਖੇਤਾਂ ਵਿੱਚ ਵੀ ਪੁੱਜ ਜਾਂਦਾ ਹੈ। ਮੁੱਖ ਨਹਿਰ ਦੇ ਦੋਹੇਂ ਪਾਸੇ ਥੋੜ੍ਹੀ-ਥੋੜ੍ਹੀ ਦੂਰੀ ਉੱਤੇ ਖੂਹ ਵੀ ਬਣਾਏ ਜਾਂਦੇ ਹਨ। ਇਨ੍ਹਾਂ ਵਿੱਚ ਹਲਟ ਲਾ ਕੇ ਪਾਣੀ ਮੁੜ ਚੁੱਕ ਲਿਆ ਜਾਂਦਾ ਹੈ। ਤਾਲਾਬ, ਨਹਿਰ, ਖੂਹ ਅਤੇ ਹਲਟ ਦੀ ਇਹ ਸ਼ਾਨਦਾਰ ਚੌਕੜੀ ਇੱਕ ਤੋਂ ਮਗਰੋਂ ਇੱਕ ਕਈ ਖੇਤਾਂ ਦੀ ਸਿੰਜਾਈ ਨੂੰ ਜੋੜਦੀ ਜਾਂਦੀ ਹੈ। ਇਹ ਵਿਵਸਥਾ ਬੁੰਦੇਲਖੰਡ ਵਿੱਚ ਚੰਦੇਲਾਂ-ਬੰਦੇਲਾਂ ਦੇ ਸਮੇਂ ਬਣੇ ਇੱਕ-ਇੱਕ ਹਜ਼ਾਰ ਏਕੜ ਦੇ ਬਰੂਆ ਸਾਗਰ, ਅਰਜਰ ਸਾਗਰ ਵਿੱਚ ਅੱਜ ਵੀ ਕੰਮ ਦੇ ਰਹੀ ਹੈ। ਬਰੂਆ ਸਾਗਰ ਓਰਛਾ ਨਰੇਸ਼ ਉਦਿੱਤ ਸਿੰਘ ਨੇ ਅਤੇ ਅਰਜਰ ਸਾਗਰ ਸੁਰਜਨ ਸਿੰਘ ਨੇ ਸੰਨ 1737 ਅਤੇ 1671 ਵਿੱਚ ਬਣਵਾਏ ਸਨ।

65
ਅੱਜ ਵੀ ਖਰੇ ਹਨ
ਤਾਲਾਬ