ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਚਾਰ ਪੱਕੇ ਘਾਟਾਂਦਾ
ਚੌਪੜਾ

ਆਪਣੇ-ਆਪ ਬਣੇ ਅਜਿਹੇ ਤਾਲਾਬਾਂ ਦਾ ਇੱਕ ਹੋਰ ਨਾਂ ਹੈ ਅਮਹਾ ਤਾਲ। ਛੱਤੀਸਗੜ੍ਹ ਵਿੱਚ ਅਮਹਾ ਦਾ ਅਰਥ ਹੈ ਅਚਾਨਕ। ਪਿੰਡਾਂ ਨਾਲ ਲੱਗੇ ਜੰਗਲਾਂ ਵਿੱਚ ਕੁਦਰਤੀ ਰੂਪ ਵਿੱਚ ਨੀਵੀਂ ਜ਼ਮੀਨ ਵਿੱਚ ਪਾਣੀ ਜਮਾਂ ਹੋ ਜਾਂਦਾ ਹੈ। ਡੰਗਰ-ਪਸ਼ੂਆਂ ਦੇ ਆਉਣ ਜਾਣ ਨਾਲ ਅਜਿਹੇ ਤਾਲਾਬ ਅਚਾਨਕ ਹੀ ਬਣ ਜਾਂਦੇ ਸਨ। ਉਸ ਰਸਤੇ ਤੋਂ ਅਕਸਰ ਆਉਣ-ਜਾਣ ਵਾਲੇ ਲੋਕ ਅਜਿਹੇ ਤਾਲਾਬਾਂ ਨੂੰ ਥੋੜਾ ਠੀਕ-ਠਾਕ ਕਰ ਲੈਂਦੇ ਸਨ ਅਤੇ ਉਸਨੂੰ ਵਰਤੋਂ ਵਿੱਚ ਲਿਆਉਂਦੇ ਸਨ।

ਅਮਹਾ ਦਾ ਇੱਕ ਅਰਥ ਅੰਬ ਤਾਂ ਹੈ ਹੀ। ਅੰਬਾਂ ਦੇ ਦਰੱਖ਼ਤਾਂ ਨਾਲ ਘਿਰੇ ਤਾਲ ਨੂੰ ਅਮਹਾ ਤਰੀਯਾ, ਤਾਲ ਜਾਂ ਆਮਾਤਰੀ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਅਮਰੋਹਾ ਸੀ। ਅੱਜ ਇਹ ਇੱਕ ਸ਼ਹਿਰ ਦਾ ਨਾਂ ਹੈ, ਕਦੀ ਇਹ ਅੰਬਾਂ ਨਾਲ ਘਿਰੇ ਇੱਕ ਵੱਡੇ ਤਾਲਾਬ ਦਾ ਨਾਂ ਸੀ। ਕਿਤੇ-ਕਿਤੇ ਅਜਿਹੇ ਤਾਲਾਬ ਅਮਰਾਹ ਵੀ ਕਹਾਉਂਦੇ। ਫੇਰ ਜਿਵੇਂ ਅਮਰਾਹ ਵਾਂਗ ਹੀ ਪਿਪਰਾਹ ਸੀ-ਪੂਰੀ ਪਾਲ ਉੱਤੇ ਪਿੱਪਲ ਦੇ ਬੇਹੱਦ ਸ਼ਾਨਦਾਰ ਦਰੱਖ਼ਤ। ਅਮਰਾਹ, ਪਿਪਰਾਹ ਵਿੱਚ ਪਾਲ ਉੱਤੇ ਜਾਂ ਉਸਦੇ ਥੱਲੇ ਲੱਗੇ ਦਰੱਖ਼ਤ ਚਾਹੇ ਜਿੰਨੇ ਵੀ ਹੋਣ, ਉਹ ਗਿਣੇ ਜਾ ਸਕਦੇ ਸਨ, ਪਰ ਲਖਪੇੜਾ ਤਾਲ ਲੱਖਾਂ ਦਰੱਖ਼ਤਾਂ ਨਾਲ ਘਿਰਿਆ ਹੁੰਦਾ ਸੀ। ਇੱਥੇ ਲੱਖ ਦਾ ਅਰਥ ਅਣਗਿਣਤ ਤੋਂ ਹੈ। ਕਿਤੇ-ਕਿਤੇ ਅਜਿਹੇ ਤਾਲਾਬਾਂ ਨੂੰ ਲੱਖਰਾਉਂ ਵੀ ਕਹਿੰਦੇ ਸਨ।

ਲੱਖਰਾਉਂ ਤੋਂ ਵੀ ਅੱਗੇ ਵਧ ਕੇ ਇੱਕ ਸੀ ਭੋਪਾਲ ਤਾਲ। ਇਸਦੀ ਵਿਸ਼ਾਲਤਾ ਨੇ ਆਲੇ-ਦੁਆਲੇ ਰਹਿਣ ਵਾਲਿਆਂ ਦੇ ਮਾਣ ਨੂੰ ਘੁਮੰਡ ਵਿੱਚ ਬਦਲ ਦਿੱਤਾ ਸੀ। ਕਹਾਵਤ ਵਿੱਚ ਬੱਸ ਇਸੇ ਨੂੰ ਹਾਲ ਮੰਨਿਆ ਗਿਆ! ਤਾਲਾਂ 'ਚੋਂ ਤਾਲ ਤਾਂ ਬੱਸ ਭੋਪਾਲ ਤਾਲ ਬਾਕੀ ਸਭ ਭਲੱਈਆਂ! ਇਸ ਵਿਸ਼ਾਲ ਤਾਲ ਦਾ ਸੰਖੇਪ ਵਿਵਰਣ ਵੀ ਹੈਰਾਨ ਕਰਦਾ ਹੈ। 11ਵੀਂ ਸਦੀ ਵਿੱਚ ਰਾਜਾ ਭੋਜ ਦਾ ਬਣਾਇਆ ਇਹ ਤਾਲ 365 ਨਦੀਆਂ-ਨਾਲਿਆਂ ਨਾਲ ਭਰ ਕੇ 250 ਵਰਗਮੀਲ ਵਿੱਚ ਫੈਲਿਆ ਹੋਇਆ ਸੀ। ਮਾਲਵਾ ਦੇ ਸੁਲਤਾਨ ਹੋਸ਼ੰਗਸ਼ਾਹ ਨੇ 15ਵੀਂ ਸਦੀ ਵਿੱਚ ਇਸਨੂੰ ਕੁੱਝ ਸੁਰੱਖਿਆ ਜਾਂ ਫੌਜੀ ਕਾਰਨਾਂ ਕਰ ਕੇ ਤੋੜਿਆ, ਪਰ ਇਹ ਕੰਮ ਉਸ ਲਈ ਜੰਗ ਤੋਂ ਘੱਟ ਨਹੀਂ ਸੀ ਸਿੱਧ ਹੋਇਆ। ਭੋਜ ਤਾਲ ਤੋੜਨ ਲਈ ਹੋਸ਼ੰਗਸ਼ਾਹ ਨੂੰ ਫ਼ੌਜ ਭੇਜਣੀ ਪਈ। ਇੰਨੀ

78
ਅੱਜ ਵੀ ਖਰੇ ਹਨ
ਤਾਲਾਬ