ਸਮੱਗਰੀ 'ਤੇ ਜਾਓ

ਪੰਨਾ:ਅੱਜ ਵੀ ਖਰੇ ਹਨ ਤਾਲਾਬ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸੇ ਜੈਬਾਣ ਨੇ
ਦਾ ਗਿਆ ਸੀ ਗੋਲਾ
ਜਿਸ ਤੋਂ ਬਣਿਆ
ਗੋਲਾਤਾਲ

ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇੱਕ ਚੌੜਾ ਅਤੇ ਡੂੰਘਾ ਟੋਆ ਪੁੱਟਿਆ ਗਿਆ। ਅਗਲੀ ਬਰਸਾਤ ਵਿੱਚ ਇਸ ਵਿੱਚ ਪਾਣੀ ਭਰਿਆ ਫੇਰ ਇਹ ਕਦੇ ਸੁੱਕਿਆ ਨਹੀਂ। ਇਸ ਤਰ੍ਹਾਂ ਜੈਬਾਣ ਤੋਪ ਨੇ ਬਣਾਇਆ ਗੋਲਾ ਤਾਲ। ਜੈਬਾਣ ਤੋਪ ਫੇਰ ਕਦੀ ਚੱਲੀ ਨਹੀਂ। ਧਮਾਕੇ ਤੋਂ ਬਾਅਦ ਹੀ ਸ਼ਾਂਤੀ ਸਥਾਪਿਤ ਹੋ ਗਈ। ਕਹਿੰਦੇ ਨੇ ਇਸ ਤੋਂ ਬਾਅਦ ਕਿਸੇ ਨੇ ਇਸ ਪਾਸੇ ਦੁਬਾਰਾ ਹਮਲਾ ਕਰਨ ਦੀ ਜੁਰਅਤ ਨਹੀਂ ਕੀਤੀ। ਗੋਲਾ ਤਾਲ ਅੱਜ ਵੀ ਭਰਿਆ ਹੈ ਅਤੇ ਚਾਕਸੂ ਕਸਬੇ ਨੂੰ ਪਾਣੀ ਦੇ ਰਿਹਾ ਹੈ। ਅਣੂ ਬੰਬ ਜਾਂ ਅਣੂ ਸ਼ਕਤੀ ਦੀ ਸ਼ਾਂਤੀ ਲਈ ਵਰਤੋਂ ਦੀ ਗੱਲ ਬਹੁਤ ਹੋਈ ਹੈ, ਇਸੇ ਰਾਜਸਥਾਨ ਦੇ ਪੋਖਰਨ ਵਿੱਚ ਉਸਦਾ ਵਿਸਫ਼ੋਟ ਹੋਇਆ, ਪਰ ਕੋਈ ਗੋਲਾ ਤਾਲਾਬ ਨਹੀਂ ਬਣਿਆ। ਬਣਦਾ ਤਾਂ ਵਿਕਿਰਣਾਂ ਦੇ ਕਾਰਨ ਨੁਕਸਾਨ ਵੀ ਬਹੁਤ ਪੁੱਜਦਾ।

ਕਦੀ-ਕਦੀ ਕਿਸੇ ਇਲਾਕੇ ਵਿੱਚ ਕੋਈ-ਕੋਈ ਇੱਕ ਤਾਲਾਬ ਲੋਕਾਂ ਦੇ ਮਨ ਵਿੱਚ ਹੋਰਨਾਂ ਤੋਂ ਜ਼ਿਆਦਾ ਛਾ ਜਾਂਦਾ, ਉਦੋਂ ਉਸਦਾ ਨਾਂ ਝੂਮਰ ਤਾਲ ਹੋ ਜਾਂਦਾ। ਝੂਮਰ ਸਿਰ ਦੇ ਇੱਕ ਗਹਿਣੇ ਦਾ ਨਾਂ ਹੈ। ਝੂਮਰ ਤਾਲ ਉਸ ਖੇਤਰ ਦਾ ਸਿਰ ਉੱਚਾ ਕਰ ਦਿੰਦਾ। ਜਿਵੇਂ ਆਪਾਂ ਪਿਆਰ ਵਿੱਚ ਬੇਟੇ ਨੂੰ ਬੇਟੀ ਕਹਿਣ ਲੱਗ ਜਾਂਦੇ ਹਾਂ, ਉਸੇ ਤਰ੍ਹਾਂ ਝੁਮਰੀ ਤਲੈਯਾ ਕਹਿਣ ਲੱਗੇ। ਬਿਲਕੁਲ ਵੱਖ ਕਾਰਨਾਂ ਕਰਕੇ ਇੱਕ ਝੁਮਰੀ ਤਲੈਯਾ ਦਾ ਨਾਂ ਵਿਵਿਧ ਭਾਰਤੀ ਦੇ ਕਾਰਨ ਘਰ-ਘਰ ਪੁੱਜ ਗਿਆ ਸੀ। ਭਾਰਤੀ, ਭਾਸ਼ਾ ਦੀ ਵੰਨ-ਸੁਵੰਨਤਾ, ਤਾਲ-ਤਲੈਯਾਂ ਦੀ ਇਹ ਵੰਨ-ਸੁਵੰਨਤਾ ਸਮਾਜ ਦਾ ਸਿਰ ਉੱਚਾ ਕਰਦੀ ਸੀ।

83
ਅੱਜ ਵੀ ਖਰੇ ਹਨ
ਤਾਲਾਬ