ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਤਾ

17

ਘਰ ਦੀ ਰਾਖੀ ਵਾਸਤੇ ਘਰ ਵਾਲਿਆਂ ਨੇ ਕੁੱਤਾ ਪਾਲਿਆ ਹੋਇਆ ਹੈ। ਘਰ ਅੰਦਰ ਓਹੀ ਸਭ ਤੋਂ ਵੱਧ ਆਜ਼ਾਦ ਹੈ। ਉਸ ਨੂੰ ਘੁੰਮਣ, ਫਿਰਨ, ਉੱਠਣ-ਬੈਠਣ ਦੀ ਕੋਈ ਮਨਾਹੀ ਨਹੀਂ।

ਤੋਤੇ ਅਤੇ ਕੁੱਤੇ ਵਿਚਾਲੇ ਇਸ ਪੱਖੋਂ ਜ਼ਮੀਨ-ਆਸਮਾਨ ਦਾ ਫੁਰਕ ਹੈ। ਤੋਤਾ ਸਦਾ ਪਿੰਜਰੇ ਵਿਚ ਹੀ ਰਖਿਆ ਜਾਂਦਾ ਹੈ।

ਲੈ-ਦੇ ਕੇ ਇਹਨਾਂ ਪੰਜਾਂ ਜਣਿਆਂ ਦੀ ਸ਼ਮੂਲੀਅਤ ਸਦਕਾ "ਪੂਰਾ ਘਰ" ਬਣਦਾ ਹੈ।

ਜਦ ਜੀਵਨ ਆਪਣੇ ਦਫ਼ਤਰ ਅਤੇ ਪਵਨ ਸਕੂਲ ਤੁਰ ਜਾਂਦਾ ਤਾਂ ਜੋਤੀ ਸਮਾਂ ਕੱਟਣ ਲਈ ਟੀ.ਵੀ. ਦਾ ਆਸਰਾ ਲੈ ਲੈਂਦੀ।

ਵਰਾਂਡੇ ਦੀ ਛੱਤ ਨਾਲ ਲਟਕਦੀ ਤਾਰ ਨਾਲ ਬੱਝੇ ਪਿੰਜਰੇ ਵਿਚ ਬੈਠਾ-ਬੈਠਾ ਮਿੱਠੂ ਆਪਣਾ ਸਿਰ ਟੀ.ਵੀ. ਵੱਲ ਘੁੰਮਾ ਲੈਂਦਾ। ਕੁੱਤਾ ਵੀ ਪੂਛ ਹਿਲਾਉਂਦਾ-ਹਿਲਾਉਂਦਾ ਪ੍ਰਗਟ ਹੋ ਜਾਂਦਾ। ਥੋੜ੍ਹਾ ਚਿਰ ਆਪਣੀ ਮਾਲਕਣ ਦੇ ਪੈਰਾਂ ਵਿਚ ਲਿਟਦਾ, ਉਹਨਾਂ ਨੂੰ ਚੁੰਮਣ-ਚੱਟਣ ਬਾਅਦ ਆਪਣਾ ਸਿਰ ਫਰਸ਼ 'ਤੇ ਟਿਕਾਅ ਸਰੀਰ ਨੂੰ ਢਿੱਲਾ ਛੱਡ ਲੰਮਾ ਪੈ ਜਾਂਦਾ। ਜੇ ਮਾਲਕਣ ਕਿਸੇ ਕੰਮ ਰੁੱਝੀ ਹੁੰਦੀ ਤਾਂ ਉਹ ਜਿਥੇ ਠੀਕ ਸਮਝਦਾ ਬੈਠ ਜਾਂਦਾ। ਉਹ ਕਿਸੇ ਕੋਲ ਵੀ ਬੈਠੇ, ਕਿਤੇ ਵੀ ਬੈਠੇ, ਉਸ ਦੀਆਂ ਅੱਖਾਂ ਟੀ. ਵੀ. ਤੋਂ ਲਾਂਭੇ ਨਾ ਹੁੰਦੀਆਂ।

ਟੀ.ਵੀ. ਤਿੰਨਾਂ ਨੂੰ ਸਾਰਾ-ਸਾਰਾ ਦਿਨ ਆਪਸ ਵਿਚ ਜੋੜੀ ਰੱਖਦਾ। ਉਹਨਾਂ ਦੀ ਇਕਾਗਰਤਾ ਤੋਂ ਲੱਗਦਾ ਉਹ ਖ਼ਬਰ ਜਾਂ ਸੀਰੀਅਲ ਨੂੰ ਦੇਖਦੇ ਤਾਂ ਇਕੱਠੇ ਹਨ ਪਰ ਉਸ ਉੱਤੇ ਵਿਚਾਰ ਆਪੋ-ਆਪਣੇ ਢੰਗ ਨਾਲ ਕਰਦੇ ਹਨ।

ਇਹ ਗੱਲ ਬਿਲਕੁਲ ਸਹੀ ਹੈ ਕਿ ਉਹਨਾਂ ਕਿਸੇ ਘਟਨਾ ਬਾਰੇ ਆਪਣੇ ਵਿਚਾਰ ਇਕ- ਦੂਜੇ ਨਾਲ ਕਦੇ ਸਾਂਝੇ ਨਹੀਂ ਕੀਤੇ।

ਇਕ ਵਾਰ ਘਰ ਦੇ ਕੰਮਕਾਰ ਤੋਂ ਵਿਹਲੀ ਹੋ ਕੇ ਜੋਤੀ ਟੀ.ਵੀ. ਸਾਹਮਣੇ ਬੈਠੀ ਜਦ ਉਸ ਦੇ ਚੈਨਲ ਬਦਲ ਰਹੀ ਸੀ ਤਾਂ ਇਕ ਥਾਂ ਆ ਕੇ ਉਸ ਦੀ ਉਂਗਲ ਅਟਕ ਗਈ। ਦਿਖਾਏ ਜਾਂ ਰਹੇ ਦ੍ਰਿਸ਼ ਨੇ ਉਸ ਨੂੰ ਅੱਗੇ ਨਾ ਵਧਣ ਦਿੱਤਾ।

ਇਹ ਦ੍ਰਿਸ਼ ਆਬਾਦੀ ਤੋਂ ਜ਼ਰਾ ਹਟਵੀਂ ਥਾਂ ਦਾ ਸੀ ਜਿਥੇ ਨਿੱਕੀਆਂ-ਵੱਡੀਆਂ ਸੰਘਣੀਆਂ ਝਾੜੀਆਂ ਅਤੇ ਬੂਝਿਆਂ ਦਾ ਸਾਮਰਾਜ ਸੀ। ਇਕ ਪਰੇਸ਼ਾਨ ਰਿੱਛ ਇਹਨਾਂ ਵਿਚ ਖੁਦ ਨੂੰ ਲੁਕਾਉਣ ਦਾ ਜਤਨ ਕਰ ਰਿਹਾ ਸੀ।

ਪਿੰਡ ਦੇ ਲੋਕਾਂ ਦੀ ਭੀੜ ਉਸ ਦਾ ਪਿੱਛਾ ਕਰ ਰਹੀ ਸੀ ਜਿਸ ਵਿਚ ਛੋਟੇ-ਵੱਡੇ ਸਭ