ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

18

ਅੱਧੀ ਚੁੰਝ ਵਾਲੀ ਚਿੜੀ

ਸ਼ਾਮਿਲ ਸਨ। ਹਰ ਹੱਥ ਵਿਚ ਪੱਥਰ ਸੀ। ਭੀੜ ਨੂੰ ਝਾੜੀਆਂ ਵਿਚ ਲੁਕਿਆ ਰਿੱਛ ਜਦ ਦਿਸ ਪੈਂਦਾ ਹੈ ਤਾਂ ਸਾਰੇ ਪੱਥਰ ਉਸ ਪਾਸੇ ਵੱਲ ਜਾਂਦੇ।

ਮਾਰਨ ਦਾ ਕਾਰਨ ਇਕੋ ਸੁਣਾਈ ਦਿੱਤਾ ਕਿ ਇਹ ਸਾਡੀ ਬਸਤੀ ਦੇ ਇੰਨੀ ਨੇੜੇ ਕਿਉਂ ਆਇਆ ਹੈ।

ਦੇਖਦਿਆਂ-ਦੇਖਦਿਆਂ ਕਿਸੇ ਨੇ ਝਾੜੀਆਂ ਨੂੰ ਅੱਗ ਲਾ ਦਿੱਤੀ। ਪੱਥਰਾਂ ਦੀ ਮਾਰ ਸਹਾਰਦਾ ਰਿੱਛ ਹੁਣ ਬੇਆਸ ਹੋ ਕੇ ਡਿੱਗ ਪਿਆ। ਹਰ ਪਾਸੇ ਤਿੜ-ਤਿੜ ਕਰ ਕੇ ਘਾਹ ਦੇ ਬਲਣ ਦੀ ਅਵਾਜ਼ ਸੀ ਅਤੇ ਧੂੰਏਂ ਦੇ ਨਿੱਕੇ-ਵੱਡੇ ਆਕਾਰ।

ਸਾਰੀ ਹੋਣੀ ਨੂੰ ਮਿੱਠੂ ਇਕ ਚਿੱਤ ਹੋ ਦੇਖ ਰਿਹਾ ਸੀ। ਵਧਦੀ ਅੱਗ ਤੋਂ ਬੇਚੈਨ ਹੋਇਆ ਮਿੱਠੂ ਚੀਕ ਕੇ ਬੋਲਿਆ, "ਬੰਦ ਕਰੋ.. ਟੀ. ਵੀ.। ਇਹ ਲੋਕ ਠੀਕ ਨਹੀਂ ਕਰ ਰਹੇ।"

ਕੁੱਤਾ ਆਪਣੀ ਪਹਿਲੀ ਮੁਦਰਾ ਵਿਚ ਬੈਠਾ ਰਿਹਾ। ਬੈਠੇ-ਬੈਠੇ ਨੇ ਅੱਖਾਂ ਘੁਮਾ ਕੇ ਮਿੱਠੂ ਵੱਲ ਦੇਖਿਆ।

ਜੋਤੀ ਨੇ ਕਿਸੇ ਹੋਰ ਸੀਰੀਅਲ ਵਾਂਗ ਇਸ ਨੂੰ ਵੀ ਉਸੇ ਦਾ ਅੰਗ ਜਾਣ ਕੇ ਆਰਾਮ ਨਾਲ ਕਿਹਾ, "ਕੀ ਹੋਇਆ ਏ ਤੈਨੂੰ? ਥੋੜ੍ਹੀ ਦੇਰ ਦੇਖਣ ਲੈਣ ਦੇ।"

"ਨਹੀਂ, ਇਹ ਜ਼ੁਲਮ ਹੈ। ਜਾਨਵਰ ਸਿਰਫ਼ ਇਕ ਤੇ ਉਸ ਨੂੰ ਮਾਰਨ ਵਾਲੇ ਕਈ। ਨਿਰਾ ਜ਼ੁਲਮ ਹੈ, ਇਹ।"

ਥੋੜ੍ਹਾ ਚਿਰ ਚੁੱਪ ਰਹਿਣ ਬਾਅਦ ਉਹ ਫੇਰ ਬੋਲਿਆ, "ਮਰਦੇ ਰਿੱਛ ਨੂੰ ਜੇ ਤੁਸੀਂ ਦੇਖਣਾ ਚਾਹੁੰਦੇ ਓ ਤਾਂ ਦੇਖੋ। ਰੱਬ ਦੇ ਵਾਸਤੇ ਮੇਰੇ ਪਿੰਜਰੇ ਨੂੰ ਇਥੋਂ ਲਾਹ ਕੇ ਕਿਤੇ ਹੋਰ ਰੱਖ ਦਿਓ।"

ਇਸ ਘਟਨਾ ਨੇ ਮਿੱਠੂ ਨੂੰ ਉਦਾਸ ਕਰ ਦਿੱਤਾ।

ਉਦਾਸੀ ਉਸ ਨੂੰ ਬਚਪਨ ਦੇ ਦਿਨਾਂ ਵੱਲ ਲੈ ਗਈ। ਉਸ ਨੂੰ ਉਹ ਸਮਾਂ ਚੇਤੇ ਆਇਆ ਜਦ ਉਹ ਨਿੱਕਾ ਹੁੰਦਾ ਸਾਰਾ ਸਮਾਂ ਆਲ੍ਹਣੇ ਦੇ ਵਿਚਕਾਰ ਬੈਠਾ ਰਹਿੰਦਾ ਸੀ। ਜਿਥੋਂ ਤਕ ਉਸ ਦੀ ਨਜ਼ਰ ਜਾਂਦੀ ਹਰਿਆਲੀ ਹੀ ਹਰਿਆਲੀ ਦਿਸਦੀ।

ਉਸ ਦੀ ਮਾਂ ਜਦ ਵੀ ਆਲ੍ਹਣੇ ਵੱਲ ਪਰਤਦੀ ਉਸ ਨੂੰ ਖਾਣ ਲਈ ਕੁਝ ਨਾ ਕੁਝ ਮਿਲ ਜਾਂਦਾ।

ਆਪਣੀ ਥਾਂ ਬੈਠਿਆਂ-ਬੈਠਿਆਂ ਉਸ ਨੇ ਦੂਜੇ ਪੰਖੇਰੂਆਂ ਦੇ ਰੰਗ-ਰੂਪ ਨੂੰ ਦੇਖਿਆ ਅਤੇ