ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਤਾ

19

ਉਹਨਾਂ ਦੀਆਂ ਆਵਾਜ਼ਾਂ ਨੂੰ ਸੁਣਿਆ।

ਦਿਨਾਂ ਬਾਅਦ ਉਹ ਸਮਾਂ ਵੀ ਆਇਆ ਜਦ ਹੋਰ ਆਵਾਜ਼ਾਂ ਦੇ ਨਾਲ-ਨਾਲ ਉਸ ਨੇ ਆਪਣੀ ਆਵਾਜ਼ ਰਲਾਉਣੀ ਸ਼ੁਰੂ ਕਰ ਦਿੱਤੀ।

ਜਦ ਥੋੜ੍ਹਾ ਹੋਰ ਵੱਡਾ ਹੋਇਆ ਤਾਂ ਆਲ੍ਹਣੇ ਦੇ ਕਿਨਾਰੇ ਬੈਠ ਕੇ ਇਧਰ-ਉਧਰ ਦੇਖਣਾ ਸ਼ੁਰੂ ਕੀਤਾ। ਇਸੇ ਵੇਲੇ ਜ਼ਮੀਨ 'ਤੇ ਘੁੰਮਦੇ ਛੋਟੇ-ਵੱਡੇ ਕਈ ਜਾਨਵਰ ਦੇਖਣ ਦਾ ਮੌਕਾ ਮਿਲਿਆ।

ਉਹ ਛਿਣ ਯਾਦ ਕਰਦਿਆਂ ਉਸ ਦੀ ਸਾਰੀ ਦੇਹ ਕੰਬ ਗਈ ਜਦ ਉਸ ਨੇ ਆਪਣੀ ਪਹਿਲੀ ਉਡਾਨ ਭਰੀ ਸੀ।

ਉਸ ਵੇਲੇ ਉਹਦੇ ਲਈ ਸਭ ਕੁਝ ਬਦਲ ਗਿਆ ਸੀ।

ਨਵੀਆਂ ਥਾਵਾਂ ਦੇ ਇਲਾਵਾ ਨਵੇਂ ਪਰਿੰਦੇ ਅਤੇ ਜਾਨਵਰ ਦੇਖਣ ਨੂੰ ਮਿਲੇ। ਨਿੱਕੀ-ਵੱਡੀ ਖ਼ੁਸ਼ੀ ਰੋਜ਼ ਉਸ ਅੰਦਰ ਜਮ੍ਹਾਂ ਹੋ ਰਹੀ ਸੀ।

ਉਸ ਉਡਾਨ ਦੇ ਬਾਅਦ ਉਹ ਘਰ ਨਾ ਪਰਤਿਆ।

ਵੱਖਰੇ ਰਾਹਾਂ ਦੀ ਤਲਾਸ਼ ਦਾ ਲਾਲਚ ਇਕ ਦਿਨ ਉਸ ਵਾਸਤੇ ਮੁਸੀਬਤ ਬਣ ਗਿਆ। ਉਹ ਸ਼ਿਕਾਰੀ ਵਲੋਂ ਤਾਣੇ ਗਏ ਜਾਲ ਵਿਚ ਫਸ ਗਿਆ। ਜੰਗਲ ਦੀ ਬਜਾਇ ਪਿੰਜਰਾ ਉਹਦਾ ਘਰ ਬਣ ਗਿਆ।

ਉਸ ਦੇ ਪਿੰਜਰੇ ਦੇ ਨਾਲ-ਨਾਲ ਹੋਰ ਵੀ ਕਈ ਪਿੰਜਰੇ ਸਨ। ਉਸ ਨੇ ਮਹਿਸੂਸ ਕੀਤਾ ਕਿ ਉਹਨਾਂ ਅੰਦਰ ਬੰਦ ਕੀਤੇ ਹੋਏ ਪਰਿੰਦਿਆਂ ਨੂੰ ਉਹ ਪਹਿਲੀ ਵਾਰੀ ਦੇਖ ਰਿਹਾ ਹੈ।

ਪਿੰਜਰਿਆਂ ਦੀ ਨਿਰੰਤਰ ਵਧਦੀ-ਘਟਦੀ ਗਿਣਤੀ ਵੀ ਉਸ ਨੂੰ ਹੈਰਾਨ ਕਰਦੀ ਰਹਿੰਦੀ।

ਇਸੇ ਸੋਚ-ਵਿਚਾਰ ਰੁੱਝੇ ਤੋਤੇ ਨੂੰ ਖਰੀਦਾਰ ਮਿਲ ਗਿਆ। ਉਸ ਨੇ ਉਹਦੇ ਲਈ ਇਕ ਵੱਡਾ ਪਿੰਜਰਾ ਖਰੀਦਿਆ ਜਿਸ ਵਿਚ ਕਈ ਸਹੂਲਤਾਂ ਮੌਜੂਦ ਸਨ। ਦਾਣਾ-ਪਾਣੀ ਲਈ ਵੱਖ-ਵੱਖ ਕਟੋਰੀਆਂ ਤੇ ਪਤਲੀ ਤਾਰ ਦੀ ਲੱਗੀ ਹੋਈ ਪੀਘ ਵੀ ਸੀ।

ਕੁਝ ਦਿਨਾਂ ਵਿੱਚ ਉਹ ਘਰ ਦੇ ਮਾਹੌਲ ਵਿਚ ਰਚ-ਮਿਚ ਗਿਆ। ਇਸੇ ਘਰ ਨੇ ਉਸ ਨੂੰ ਨਾਂ ਦਿੱਤਾ, 'ਮਿੱਠੂ'।

ਜਦੋਂ ਵੀ ਘਰ ਦਾ ਕੋਈ ਜੀਅ ਵਿਹਲਾ ਹੁੰਦਾ ਉਹ ਮਿੱਠੂ ਕੋਲ ਆ ਬੈਠਦਾ। ਮਿੱਠੂ ਨੇ ਪਹਿਲਾਂ ਮਨੁੱਖੀ ਆਵਾਜ਼ਾਂ ਦਾ ਪਿੱਛਾ ਕੀਤਾ ਫੇਰ ਨਿੱਕੇ-ਨਿੱਕੇ ਸ਼ਬਦਾਂ ਦਾ। ਜਲਦੀ ਹੀ ਕੁਝ