ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

20

ਅੱਧੀ ਚੁੰਝ ਵਾਲੀ ਚਿੜੀ

ਮੂਲ ਸ਼ਬਦਾਂ ਦਾ ਉਚਾਰਣ ਉਸ ਨੇ ਸਿੱਖ ਲਿਆ।

ਇਸ ਸੁਖ ਵਿਚਾਲੇ ਉਸ ਨੂੰ ਜਦ ਕਦੇ ਆਪਣੀ ਜਨਮ ਭੋਇੰ ਦੀ ਯਾਦ ਆਉਂਦੀ ਤਾਂ ਮਨ ਉਦਾਸਿਆ ਜਾਂਦਾ।

ਉਸ ਨੇ ਸਦਾ ਮਹਿਸੂਸ ਕੀਤਾ ਕਿ ਇਹ ਥਾਂ ਉਸ ਦੇ ਆਪਣੇ ਘਰ ਤੋਂ ਜ਼ਿਆਦਾ ਦੂਰ ਨਹੀਂ ਹੈ ਕਿਉਂਕਿ ਕਦੇ-ਕਦਾਈਂ ਉਹ ਪਰਿੰਦੇ ਦਿਸ ਪੈਂਦੇ ਜਿਹੜੇ ਬਚਪਨ ਵੇਲੇ ਉਸ ਨੇ ਦੇਖੇ ਸਨ।

ਉਸ ਵੇਲੇ ਉਹ ਪਿੰਜਰਾ ਤੋੜ ਕੇ ਉੱਡ ਜਾਣਾ ਚਾਹੰਦਾ।

ਰਿੱਛ ਦੇ ਮਾਰੇ ਜਾਣ ਦੇ ਦ੍ਰਿਸ਼ ਨੇ ਤਾਂ ਉਸ ਨੂੰ ਤੜਫ਼ਾ ਦਿੱਤਾ ਸੀ। ਆਦਮੀ ਦੇ ਅਜਿਹੇ ਵਿਹਾਰ ਬਾਰੇ ਉਸ ਨੇ ਕਹਾਣੀਆਂ ਤਾਂ ਸੁਣੀਆਂ ਸਨ ਪਰ ਅੱਖੀਂ ਕਦੇ ਨਹੀਂ ਸੀ ਦੇਖਿਆ।

ਉਹ ਚਾਹੁੰਦਾ ਕਿ ਵਾਪਰੇ ਹਾਦਸੇ ਦੀ ਖ਼ਬਰ ਉਹ ਖੁਦ ਜਾ ਕੇ ਉਸ ਪਰਿਵਾਰ ਨੂੰ ਦੇਵੇ ਤਾਂ ਕਿ ਅੱਗੇ ਤੋਂ ਹੋਣ ਵਾਲੀ ਅਜਿਹੀ ਘਟਨਾ ਨੂੰ ਰੋਕਿਆ ਜਾ ਸਕੇ ਅਤੇ ਮਨੁੱਖ ਦੇ ਕਹਿਰਵਾਨ ਸੁਭਾਅ ਨੂੰ ਸਾਰਿਆਂ ਅੱਗੇ ਜ਼ਾਹਰ ਕੀਤਾ ਜਾ ਸਕੇ।

ਹੁਣ ਮਿੱਠੂ ਦਾ ਜ਼ਿਆਦਾ ਸਮਾਂ ਪਿੰਜਰੇ ਤੋਂ ਬਾਹਰ ਨਿਕਲਣ ਦੀਆਂ ਜੁਗਤਾਂ ਉੱਪਰ ਖਰਚ ਹੁੰਦਾ।

ਛੇਕੜ ਉਹ ਦਿਨ ਵੀ ਆ ਗਿਆ। ਠੰਢ ਦੇ ਦਿਨ ਸਨ। ਘਰ ਦੀ ਨੌਕਰਾਣੀ ਨੇ ਸਫ਼ਾਈ ਕਰਦਿਆਂ-ਕਰਦਿਆਂ ਪਿਜਰਾ ਬਾਗ਼ ਵਿਚ ਪਈ ਚੌਕੀ ਉੱਪਰ ਰਖ ਦਿੱਤਾ। ਕੁੱਤਾ ਵੀ ਮਿੱਠੂ ਦੇ ਕੋਲ ਆ ਬੈਠਾ।

ਦੋਵੇਂ ਆਪੋ-ਆਪਣੇ ਅੰਦਾਜ਼ ਵਿਚ ਧੁੱਪ ਨੂੰ ਮਾਣਨ ਲੱਗੇ। ਮਿੱਠੂ ਦੇ ਮਨ ਵਿਚ ਪਤਾ ਨਹੀਂ ਕੀ ਆਇਆ ਕਿ ਉਸ ਨੇ ਕੁੱਤੇ ਨੂੰ ਪਿੰਜਰੇ ਦੀ ਖਿੜਕੀ ਨੂੰ ਲਾਈ ਕੁੰਡੀ ਉੱਤੇ ਪੈਰ ਮਾਰਨ ਲਈ ਕਿਹਾ। ਉਸ ਨੇ ਮਿੱਠੂ ਦੀ ਬੇਨਤੀ ਨੂੰ ਮੰਨਦਿਆਂ ਉਵੇਂ ਹੀ ਕੀਤਾ। ਖਿੜਕੀ ਨੂੰ ਖੁੱਲ੍ਹਾ ਦੇਖ ਮਿੱਠੂ ਨੇ ਪੂਰੇ ਤਾਣ ਨਾਲ ਉਡਾਨ ਭਰੀ। ਸਭ ਕੁਝ ਬਿਜਲੀ ਦੀ ਲਿਸ਼ਕ ਵਾਂਗ ਵਾਪਰਿਆ।

ਆਪਣੇ ਸਾਬੀ ਨੂੰ ਉਡਾਰੀ ਮਾਰਦਾ ਦੇਖ ਕੇ ਕੁੱਤੇ ਨੇ ਭੋਂਕਣਾ ਸ਼ੁਰੂ ਕਰ ਦਿੱਤਾ। ਕੁੱਤੇ ਦੀ ਲਗਾਤਾਰ ਭੋਂਕਣ ਦੀ ਆਵਾਜ਼ ਸੁਣ ਜੋਤੀ ਬਾਹਰ ਭੱਜੀ ਆਈ। ਮਾਲਕਣ ਨੂੰ ਦੇਖ ਉਹ ਤੇਜ਼ੀ ਨਾਲ ਉਹਦੇ ਵੱਲ ਨੱਠਾ। ਆਪਣੀ ਆਵਾਜ਼ ਥੋੜ੍ਹੀ ਮੱਠੀ ਕਰ ਕੇ ਉਹਦੇ ਪੈਰਾਂ ਵਿਚ ਲੇਟਣ ਲੈੱਗਾ। ਫੇਰ ਪੂਛ ਹਿਲਾਉਂਦਾ-ਹਿਲਾਉਂਦਾ ਪਿੰਜਰੇ ਵੱਲ ਨੂੰ ਨੱਠਾ। ਇਹ ਕਾਰਜ ਦੋ-