ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ

35

ਗਗਨ ਨੇ ਕੌਲੀ ਕੂਲਰ ਉੱਪਰ ਰੱਖ ਦਿੱਤੀ। ਜਲਦੀ ਹੀ ਉਹ ਮੁੜ ਕਮਰੇ ਵਿਚ ਆ ਗਏ ਅਤੇ ਆਪੋ-ਆਪਣੀ ਜਗ੍ਹਾ ਮੱਲ ਲਈ।

ਹੁਣ ਤਿੰਨਾਂ ਦਾ ਧਿਆਨ ਕੂਲਰ ਉੱਪਰ ਰੱਖੀ ਕਟੋਰੀ ਵੱਲ ਸੀ। ਸਭ ਨੂੰ ਆਪੋ-ਆਪਣੇ ਕੰਮ ਵਿਸਰ ਚੁੱਕੇ ਸਨ। ਤਿੰਨੋਂ ਜਣੇ ਚੁੱਪਚਾਪ ਸ਼ਾਰਕ ਦੀਆਂ ਹਰਕਤਾਂ ਦੇਖ ਰਹੇ ਸਨ।

ਤਾਰ ਤੋਂ ਉੱਡ ਕੇ ਉਹ ਮੁੜ ਕੂਲਰ ਉੱਪਰ ਆ ਬੈਠੀ।

ਬੈਠਦਿਆਂ ਹੀ ਉਸ ਨੇ ਆਪਣੀ ਛਾਤੀ ਨੂੰ ਥੋੜ੍ਹਾ ਉੱਚਾ ਕੀਤਾ ਅਤੇ ਗਰਦਨ ਨੂੰ ਟੇਢੀ ਕਰ ਕੇ ਆਪਣੇ ਆਲੇ-ਦੁਆਲੇ ਦਾ ਮੁਆਇਨਾ ਕੀਤਾ। ਦੋ-ਚਾਰ ਵਾਰ ਆਪਣੇ ਖੰਭਾਂ ਵਿਚ ਚੁੰਝ ਫੇਰੀ। ਫੇਰ ਆਪਣੇ ਹੀ ਅੰਦਾਜ਼ ਵਿਚ ਨਿੱਕੇ-ਨਿੱਕੇ ਪੈਰ ਪੁੱਟਦਿਆਂ ਉਹ ਕਟੋਰੀ ਵੱਲ ਵਧੀ। ਪੈਰਾਂ ਨੂੰ ਥਾਂ-ਸਿਰ ਟਿਕਾਉਣ ਬਾਅਦ ਉਸ ਨੇ ਆਪਣੀ ਚੁੰਝ ਪਾਣੀ ਵਿਚ ਡੋਬ ਦਿੱਤੀ।

ਪਾਣੀ ਪੀ ਲੈਣ ਬਾਅਦ ਉਸ ਨੇ ਸਿਰ ਉੱਚਾ ਚੁੱਕ ਅਸਮਾਨ ਵੱਲ ਦੇਖਿਆ। ਹੁਣ ਉਸ ਦੀਆਂ ਗੋਲ-ਗੋਲ ਅੱਖਾਂ ਬੰਦ ਹੋ ਰਹੀਆਂ ਸਨ, ਖੁੱਲ੍ਹ ਰਹੀਆਂ ਸਨ।

ਪਾਣੀ ਦੀ ਪਿਆਸ ਤੋਂ ਅਗ੍ਹਾਂ ਵੀ ਕੁਝ ਹੋਰ ਹੁੰਦਾ ਹੋਵੇਗਾ। ਇਸ ਸੋਚ ਨੇ ਗਗਨ ਨੂੰ ਹਲੂਣਿਆ। ਉਹ ਬੋਲ ਪਿਆ, "ਮੰਮੀ, ਇਸ ਨੂੰ ਭੁੱਖ ਵੀ ਲੱਗੀ ਹੋਵੇਗੀ..। ਮੈਂ ਰਸੋਈ 'ਚੋਂ ਇਹਦੇ ਲਈ ਰੋਟੀ ਲਿਆਂਵਾ।"

"ਤੂੰ ਤਾਂ ਬੜਾ ਦਿਆਲ ਹੋ ਗਿਆ ਏਂ... ਜਾ ਲੈ ਆ। ਸ਼ਾਇਦ ਇਕ-ਅੱਧੀ ਰੋਟੀ ਪਈ ਹੋਵੇ," ਉਸ ਦੀ ਮੰਮੀ ਨੇ ਹੱਸਦਿਆ-ਹੱਸਦਿਆ ਕਿਹਾ।

ਸਭ ਨੇ ਮਿਲ ਕੇ ਰੋਟੀ ਦੇ ਨਿੱਕੇ-ਨਿੱਕੇ ਟੁਕੜੇ ਕੀਤਾ। ਉਹਨਾਂ ਟੁਕੜਿਆਂ ਨੂੰ ਕੂਲਰ ਉੱਪਰ ਰੱਖਣ ਲਈ ਜਦ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸ਼ਾਰਕ ਪਹਿਲਾਂ ਵਾਂਗ ਉੱਡ ਕੇ ਤਾਰ 'ਤੇ ਜਾ ਬੈਠੀ।

ਬਾਹਰ ਦੀ ਗਰਮ ਹਵਾ ਨੂੰ ਬਾਹਰ ਰੱਖਣ ਲਈ ਦਰਵਾਜ਼ਾ ਜਲਦੀ ਨਾਲ ਢੋਅ ਲਿਆ ਗਿਆ।

ਕੁਝ ਕੁ ਵਕਫ਼ੇ ਬਾਅਦ ਸਾਰਕ ਕੂਲਰ 'ਤੇ ਆ ਬੈਠੀ। ਉਸ ਨੇ ਆਪਣੀ ਚੁੰਝ ਨਾਲ ਰੋਟੀ ਦੇ ਟੁਕੜਿਆਂ ਨੂੰ ਉਲਟਾ-ਪਲਟਾ ਕੇ ਦੇਖਿਆ। ਥੋੜ੍ਹਾ ਜਿਹਾ ਪਿੱਛੇ ਹੋ ਕੇ ਆਪਣੀ ਖੱਬੀ ਲੱਤ ਦੀਆਂ ਨਹੁੰਦਰਾਂ ਨਾਲ ਚੁੰਝ ਸਾਫ਼ ਕੀਤੀ। ਜਿਸਮ ਨੂੰ ਹਲਕਾ ਜਿਹਾ ਫੁਲਾਇਆ ਅਤੇ ਸੱਜੇ ਪੈਰ ਨਾਲ ਕੁਝ ਟੁਕੜਿਆਂ ਨੂੰ ਆਪਣੇ ਵੱਲ ਖਿੱਚਿਆ।

ਭੁੱਖ ਆਪਣਾ ਅਸਰ ਦਿਖਾ ਰਹੀ ਸੀ। ਸੰਭਵ ਹੈ ਇਸੇ ਕਾਰਨ ਉਸ ਦੀ ਚੁੰਝ ਜਲਦੀ-