ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

36

ਅੱਧੀ ਚੁੰਝ ਵਾਲੀ ਚਿੜੀ

ਅਚਾਨਕ ਸਭ ਦਾ ਧਿਆਨ ਵੰਡਿਆ ਗਿਆ ਜਦ ਗਗਨ ਨੇ ਆਪਣੀ ਚੀਖਵੀ ਆਵਾਜ਼ ਵਿਚ ਕਿਹਾ, "ਮੰਮੀ, ਉਹ ਦੇਖੋ, ਸ਼ਾਰਕ! ਉਹ... ਉਹ ਸਾਡੇ ਕੂਲਰ 'ਤੇ ਆ ਬੈਠੀ ਏ!"

ਇਹਨਾਂ ਬੋਲਾਂ ਪਿੱਛਾ ਕਰਦਿਆਂ ਸਾਰਿਆਂ ਦੀਆਂ ਨਜ਼ਰਾਂ ਖਿੜਕੀ ਤੋਂ ਬਾਹਰ ਨਿਕਲ ਗਈਆਂ। ਸੱਚੀ ਬਾਹਰ ਪਏ ਕੂਲਰ ਉੱਪਰ ਇਕ ਸਾਰਕ ਬੈਠੀ ਹੋਈ ਸੀ। ਉਹਦੀ ਖੁੱਲ੍ਹੀ ਚੁੰਝ ਵਿਚੋਂ ਦੀ ਜੀਭ ਬਾਹਰ ਲਮਕ ਰਹੀ ਸੀ। ਤੇਜ਼ ਚਲਦੇ ਸਾਹਾਂ ਕਾਰਨ ਉਹਦੀ ਛਾਤੀ ਉੱਚੀ-ਨੀਵੀ ਹੋ ਰਹੀ ਸੀ।

ਤਿੰਨੇ ਜਣੇ ਇਕ ਟੱਕ ਸ਼ਾਰਕ ਦੀ ਹਾਲਤ ਨੂੰ ਦੇਖਣ ਲੱਗੇ। ਪਰ ਇਹ ਕੋਈ ਚੰਗਾ ਨਜ਼ਾਰਾ ਨਹੀਂ ਸੀ।

ਤਦੇ ਬਾਵਾ ਨੇ ਮਹਿਸੂਸ ਕੀਤਾ ਕਿ ਇਸ ਨੂੰ ਪਿਆਸ ਲੱਗੀ ਹੋਵੇਗੀ। ਉਸ ਨੇ ਗਗਨ ਨੂੰ ਹੁਕਮ ਦੇ ਦਿੱਤਾ, "ਜਾ, ਰਸੋਈ 'ਚੋਂ ਕੌਲੀ 'ਚ ਪਾਣੀ ਲੈ ਆ...।"

"ਤੂੰ ਜਾ...। ਮੈਂ ਨਹੀਂ ਜਾਂਦਾ।"

"ਤੈਨੂੰ, ਇਹ ਸ਼ਾਰਕ ਚੰਗੀ ਲੱਗਦੀ ਏ ਨਾ।"

"ਹਾਂ...।"

"ਤਾਂ. ਫੇਰ ਜਾ। ਪਾਣੀ ਲੈ ਆ। ਨਹੀਂ ਤਾਂ ਇਹ ਮਰ ਜਾਵੇਗੀ।"

ਬਾਵੇ ਦੀ ਗੱਲ ਮੰਨ ਕੇ ਗਗਨ ਰਸੋਈ ਵੱਲ ਚਲਾ ਗਿਆ। ਸ਼ਾਰਕ ਦੀ ਤੇਜ਼ ਧੜਕਣ ਲਗਾਤਾਰ ਜਾਰੀ ਸੀ।

ਥੋੜ੍ਹੇ ਸਮੇਂ ਵਿਚ ਹੀ ਗਗਨ ਪਾਣੀ ਲੈ ਆਇਆ।

ਸਾਰਕ ਨੂੰ ਪਾਣੀ ਦੇਣ ਲਈ ਕਮਰੇ ਦਾ ਦਰਵਾਜ਼ਾ ਜਦੋਂ ਖੋਲ੍ਹਿਆ ਗਿਆ ਤਾਂ ਸੇਕ ਦਾ ਹੜ੍ਹ ਅੰਦਰ ਵੱਲ ਨੂੰ ਵਧਿਆ।

ਤਿੰਨੇ ਜਣੇ ਇਕ-ਦੂਜੇ ਨੂੰ ਧੱਕਾ ਦਿੰਦੇ ਬਾਹਰ ਨਿਕਲ ਆਏ। ਇਹ ਵਰਤਾਰਾ ਦੇਖਦਿਆਂ ਹੀ ਸ਼ਾਰਕ ਕੂਲਰ ਤੋਂ ਉੱਡ ਕੇ ਸਾਹਮਣੇ ਲਟਕਦੀ ਬਿਜਲੀ ਦੀ ਤਾਰ ਉੱਪਰ ਜਾ ਬੈਠੀ।

ਗੈਲਰੀ ਦਾ ਫ਼ਰਸ਼ ਪੈ ਰਹੀ ਸਿੱਧੀ ਧੁੱਪ ਕਾਰਨ ਤਪਿਆ ਹੋਇਆ ਸੀ ਜਿਸ ਉੱਪਰ ਪੈਰ ਟਿਕਾਉਣਾ ਮੁਸ਼ਕਲ ਹੋ ਰਿਹਾ ਸੀ।

ਤਾਰ ਉੱਪਰ ਜਾ ਬੈਠੀ ਸ਼ਾਰਕ ਦਾ ਮੂੰਹ ਇਹਨਾਂ ਤਿੰਨਾਂ ਵੱਲ ਹੀ ਸੀ। ਕਿਸੇ ਡਰ ਕਾਰਨ ਜਾਂ ਕਿਸੇ ਆਸ ਕਾਰਨ! ਪਤਾ ਨਹੀਂ....।