ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ

ਜੋ ਮਾਹੌਲ ਕਮਰੇ ਦੇ ਅੰਦਰ ਸੀ, ਉਹ ਬਾਹਰ ਨਹੀਂ ਸੀ।

ਕਮਰੇ ਦੇ ਅੰਦਰ ਠੰਢੀ ਹਵਾ ਦੇ ਬੁੱਲ੍ਹੇ ਆਪਣੇ ਸੰਪਰਕ ਵਿਚ ਆਉਣ ਵਾਲੀ ਹਰ ਵਸਤੂ ਨੂੰ ਠੰਢਾ ਬਣਾ ਰਹੇ ਸਨ।

ਬਾਹਰ ਤੇਜ਼ ਲੂ ਚੱਲ ਰਹੀ ਸੀ। ਗਰਮ ਹਵਾ ਵਾਰ-ਵਾਰ ਵਸਤੂਆਂ ਨਾਲ ਟਕਰਾ ਕੇ ਉਹਨਾਂ ਨੂੰ ਆਪਣੇ ਜਿੰਨਾ ਤਪਾ ਰਹੀ ਸੀ।

ਕਮਰੇ ਵਿਚ ਬਾਵਾ, ਗਗਨ ਅਤੇ ਉਹਨਾਂ ਦੀ ਮੰਮੀ ਬੈਠੇ ਹੋਏ ਸਨ। ਕੋਈ ਪੜ੍ਹ ਰਿਹਾ ਸੀ, ਹੋਈ ਡਿਸਕਵਰੀ ਚੈਨਲ 'ਤੇ ਆ ਰਿਹਾ ਪ੍ਰੋਗਰਾਮ ਦੇਖ ਰਿਹਾ ਸੀ ਤਾਂ ਤੀਜਾ ਦੋਹਾਂ ਦੇ ਰੰਗ ਵਿਚ ਆਪਣਾ ਰੰਗ ਘੋਲੀ ਜਾ ਰਿਹਾ ਸੀ।

ਸਮਾਂ ਦੁਪਹਿਰ ਦਾ ਸੀ।

ਲੂ ਦੇ ਚੱਲਣ ਦੀ ਆਵਾਜ਼ ਅੰਦਰ ਬੈਠਿਆਂ ਨੂੰ ਵੀ ਸੁਣ ਰਹੀ ਸੀ।