ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ

37

ਏ। ਪਰ ਕਹਿਣ ਦੀ ਹਿੰਮਤ ਨਹੀਂ ਹੋ ਰਹੀ।"

"ਐਸੀ ਕੋਈ ਗੱਲ ਨਹੀਂ। ਤੂੰ ਜੋ ਕਹਿਣਾ ਚਾਹੁੰਦੀ ਏਂ, ਕਹਿ ਸਕਦੀ ਏਂ। ਤੇਰੀ ਮੰਗ ਕਿਹੜੀ ਸਾਡੀਆਂ ਲੋੜਾਂ ਵਾਂਗ ਵਧਦੀ ਰਹੇਗੀ। ਮੈਨੂੰ ਪਤਾ ਏ, ਤੇਰੀ ਮੰਗ ਤੇਰੇ ਜਿੰਨੀ ਹੋਵੇਗੀ। ਡਰ ਨਾ...।"

"ਅਸੀਂ ਜਿਥੇ ਪਹਿਲਾਂ ਰਹਿੰਦੇ ਸੀ, ਉਹ ਥਾਂ ਬਸਤੀ ਤੋਂ ਦੂਰ ਸੀ। ਭਾਂਤ-ਭਾਂਤ ਦੇ ਸੰਘਣੇ ਰੁੱਖ ਸਨ। ਕਿਸੇ ਨੇ ਉਹ ਸਭ ਕੱਟ ਦਿੱਤੇ। ਸਾਡੇ ਵਾਂਗ ਕਈ ਬਰਬਾਦ ਹੋ ਗਏ। ਕਈਆਂ ਦੇ ਆਲ੍ਹਣੇ ਟੁੱਟ ਗਏ। ਕਈ ਘਰ ਬੋਟਾਂ 'ਤੇ ਆਂਡਿਆਂ ਸਮੇਤ ਮਿੱਟੀ 'ਚ ਰੁਲ ਗਏ.." ਬੋਲਦਿਆਂ-ਬੋਲਦਿਆਂ ਸ਼ਾਰਕ ਦਾ ਗਲਾ ਖ਼ੁਸ਼ਕ ਹੋ ਗਿਆ। ਉਸ ਦੀਆਂ ਅੱਖਾਂ ਨੂੰ ਪਾਣੀ ਨੇ ਘੇਰ ਲਿਆ।

ਕੁਝ ਪਲ ਚੁੱਪ ਵਰਤੀ ਰਹੀ। ਤਦ ਉਹਦਾ ਸਾਥੀ ਹੌਲੀ ਜਿਹੇ ਬੋਲਿਆ, "ਅਸੀਂ ਸੁਣਿਆ ਏ, ਓਥੇ ਕੁਝ ਬਣਨ ਵਾਲਾ ਏ। ਪਤਾ ਨਹੀਂ ਕੀ ਬਣਨਾ ਏ, ਪਰ ਅਸੀਂ... ਸਾਡਾ ਘਰ...।" ਉਹ ਵੀ ਅੱਗੋਂ ਬੋਲ ਨਾ ਸਕਿਆ।

ਇਸ ਦੌਰਾਨ ਸ਼ਾਰਕ ਨੇ ਦੋ ਚਾਰ ਘੁੱਟ ਪਾਣੀ ਪੀ ਲਿਆ ਸੀ। ਉਹ ਟੁੱਟਵੀਂ, ਸੋਗੀ ਆਵਾਜ਼ ਵਿਚ ਬੋਲੀ, "ਉਥੋਂ ਉਜੜ ਕੇ ਅਸੀਂ ਨਾਲ ਦੀ ਇਕ ਬਸਤੀ ਦੇ ਇਕ ਘਰ 'ਚ ਪਨਾਹ ਲਈ। ਮਕਾਨ ਦੇ ਸਿਖਰਲੇ ਹਿੱਸੇ 'ਚ ਨਿੱਕੀ ਜਿਹੀ ਥਾਂ ਲੱਭ ਲਈ। ਅਸੀਂ ਦੋਹਾਂ ਨੇ ਰਲ ਕੇ ਆਲ੍ਹਣਾ ਤਿਆਰ ਕੀਤਾ। ਕਈ ਦਿਨਾਂ ਦੀ ਸਖ਼ਤ ਮਿਹਨਤ ਬਾਅਦ ਅਸੀਂ ਕੁਝ ਕੁ ਦਿਨ ਹੀ ਚੈਨ ਨਾਲ ਰਹੇ ਹੋਵਾਂਗੇ ਕਿ ਸਾਡੇ ਉੱਪਰ ਮੁੜ ਮੁਸੀਬਤ ਆ ਪਈ।

ਘਰ ਦੇ ਸਾਰੇ ਜੀਅ ਘਰ ਦੀ ਸਫ਼ਾਈ ਵਿਚ ਰੁੱਝ ਗਏ। ਉਹਨਾਂ ਦੀ ਆਪਸੀ ਗੱਲਬਾਤ ਤੋਂ ਪਤਾ ਲੱਗਾ ਕਿ ਘਰ ਦੇ ਵੱਡੇ ਮੁੰਡੇ ਦੇ ਵਿਆਹ ਦੇ ਦਿਨ ਨੇੜੇ ਆ ਰਹੇ ਹਨ। ਸਫ਼ਾਈ ਕਰਦਿਆਂ ਕਰਦਿਆਂ ਘਰ ਦੇ ਮਾਲਕ ਦੀ ਨਜ਼ਰ ਸਾਡੇ ਆਲ੍ਹਣੇ 'ਤੇ ਵੀ ਪੈ ਗਈ। ਉਹ ਜ਼ੋਰ ਦੀ ਚੀਖਿਆ, "ਇਹਨਾਂ ਨੇ ਤਾਂ ਸਾਡੇ ਘਰ ਨੂੰ ਬਰਬਾਦ ਕਰ ਦਿੱਤਾ ਏ। ਜਿੱਧਰ ਦੇਖੋ ਤਿਣਕੇ ਹੀ ਤਿਣਕੇ। ਇਹਨਾਂ ਨੇ ਸਾਨੂੰ ਇਥੇ ਰਹਿਣ ਨਹੀਂ ਦੇਣਾ...।" ਬੀਤੇ ਸਮੇਂ ਦੇ ਦੁੱਖ ਦੀ ਯਾਦ ਨੇ ਉਸ ਨੂੰ ਅੱਗੋਂ ਥੋਲਣੋ ਰੋਕ ਲਿਆ।

ਚੁੱਪ ਕਰ ਗਈ ਸ਼ਾਰਕ ਦੀ ਗੱਲ ਨੂੰ ਉਸ ਦੇ ਸਾਥੀ ਨੇ ਅੱਗੇ ਤੋਰਿਆ, "ਉਹ ਆਦਮੀ ਪੋੜੀ ਲਾ ਕੇ ਸਾਡੇ ਆਲ੍ਹਣੇ ਤਕ ਪਹੁੰਚ ਗਿਆ। ਅਸੀ ਉਸ ਵੇਲੇ ਆਲ੍ਹਣੇ 'ਚ ਬੈਠੇ ਹੋਏ ਸੀ। ਅਸੀਂ ਤਾਂ ਉਹਦੇ ਹੱਥ ਨਾ ਆਏ ਪਰ ਸਾਡਾ ਆਲ੍ਹਣਾ ਉਸ ਨੇ ਇਕੋ ਝਟਕੇ ਨਾਲ ਆਪਣੇ ਵੱਲ ਖਿੱਚਿਆ ਤੇ ਹਵਾ 'ਚ ਉਛਾਲ ਦਿੱਤਾ। ਆਂਡੇ ਫ਼ਰਸ਼ 'ਤੇ ਡਿੱਗਦਿਆਂ ਹੀ ਟੁੱਟ ਗਏ।