ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

38

ਅੱਧੀ ਚੁੰਝ ਵਾਲੀ ਚਿੜੀ

ਉਹਨਾਂ ਦੇ ਟੁੱਟਣ ਦੀ ਆਵਾਜ਼ ਹੁਣ ਵੀ ਸਾਡੇ ਦੋਹਾਂ ਦੇ ਕੰਨਾਂ ਵਿਚ ਗੂੰਜਦੀ ਰਹਿੰਦੀ ਏ..। ਇਹੋ ਜਿਹੇ ਦਿਨ ਪਹਿਲਾਂ ਕਦੇ ਨਹੀਂ ਦੇਖੇ ਸਨ।"

ਸਾਰਾ ਮਾਹੌਲ ਦੁੱਖ ਵਾਲਾ ਹੋ ਗਿਆ ਸੀ। ਸ਼ਾਰਕ ਜੋੜੇ ਨਾਲ ਜੋ ਵਾਪਰਿਆ ਸੀ, ਉਸ ਦੁੱਖ ਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਸੀ। ਇਸ ਵਾਰਤਾ ਦਾ ਅਸਰ ਬੱਚਿਆਂ ਉੱਪਰ ਵੀ ਦਿਖਾਈ ਦੇ ਰਿਹਾ ਸੀ। ਬਾਵਾ ਉਹਨਾਂ ਦੀਆਂ ਗੱਲਾਂ ਸੁਣਦੀ-ਸੁਣਦੀ ਆਪਣੀ ਮਾਂ ਦੀ ਵੱਖੀ ਨਾਲ ਜਾ ਲੱਗੀ ਸੀ। ਗਗਨ ਕੰਧ ਨਾਲ ਲੱਗਾ ਅਹਿਲ ਖੜ੍ਹਾ ਸੀ।

ਗੱਲਾਂ-ਗੱਲਾਂ ਵਿਚ ਸ਼ਾਮ ਹੋ ਗਈ ਸੀ। ਦੂਜੇ ਪੰਖੇਰੂ ਆਪਣੇ ਘਰਾਂ ਵਲ ਉੱਡਣ ਲੱਗ ਪਏ ਸਨ। ਉਹਨਾਂ ਨੂੰ ਉੱਡਦਿਆਂ ਦੇਖ ਸ਼ਾਰਕ ਜੋੜੇ ਦੀਆਂ ਅੱਖਾਂ ਇਕ ਵਾਰ ਫਿਰ ਨਮ ਹੋ ਗਈਆਂ।

ਅੰਤ 'ਤੇ ਸ਼ਾਰਕ ਡਮਗਮ ਆਵਾਜ਼ ਵਿਚ ਬੋਲੀ, "ਤੁਸੀਂ ਸੁਭਾਅ ਦੇ ਚੰਗੇ ਲੱਗਦੇ ਓ। ਸਾਨੂੰ ਰਹਿਣ ਲਈ ਥੋੜ੍ਹੀ ਜਿਹੀ ਥਾਂ ਦੇਵੋ। ਅਸੀਂ ਓਥੇ ਨਿੱਕਾ ਜਿਹਾ ਆਲ੍ਹਣਾ ਪਾਂ ਲਵਾਂਗੇ। ਮੈਂ ਕਿਤੇ ਹੋਰ ਰਾਤ ਕੱਟਦੀ ਆਂ... ਇਹ ਕਿਤੇ ਹੋਰ। ਸਾਡੀ ਪੱਕੀ ਠਾਹਰ ਕੋਈ ਨਹੀਂ....।"

ਸ਼ਾਰਕ ਦੀਆਂ ਗੱਲਾਂ ਬਾਵਾ ਅਤੇ ਗਗਨ ਬੜੇ ਧਿਆਨ ਨਾਲ ਸੁਣ ਰਹੇ ਸਨ। ਗਗਨ ਸ਼ਾਰਕ ਦੀ ਗੱਲ ਸੁਣ ਕੇ ਉੱਛਲ ਪਿਆ, "ਮੰਮੀ ਸਾਰਕਾਂ ਨੂੰ ਆਪਣੇ ਕੋਲ ਰੱਖ ਲਓ। ਅਸੀਂ ਸਾਰੇ ਮਿਲ ਕੇ ਰਹਾਂਗੇ।"

ਕਾਫੀ ਸਮਾਂ ਹੋ ਗਿਆ ਸੀ। ਉਹਨਾਂ ਬਚੀ ਰੋਟੀ ਖਾਣ ਬਾਅਦ ਪਾਣੀ ਪੀਤਾ ਅਤੇ ਫੁੱਰਰ ਕਰ ਕੇ ਉੱਡ ਗਏ।

ਰਾਤ ਦੀ ਰੋਟੀ ਖਾਣ ਤੋਂ ਬਾਅਦ ਗਗਨ, ਬਾਵਾ, ਉਹਨਾਂ ਦੇ ਮੰਮੀ-ਪਾਪਾ ਸ਼ਾਰਕ ਜੋੜੇ ਦੀਆਂ ਗੱਲਾਂ ਕਰਦੇ ਰਹੇ।

ਬੱਚਿਆਂ ਦੀ ਰਾਏ ਸੀ ਕਿ ਉਹਨਾਂ ਨੂੰ ਆਪਣੇ ਕੋਲ ਰੱਖ ਲਿਆ ਜਾਵੇ।

ਉਹਨਾਂ ਦੇ ਪਾਪਾ ਨੇ ਇਹ ਤਜਵੀਜ਼ ਰੱਖੀ ਕਿ ਇਹਨਾਂ ਲਈ ਲੱਕੜੀ ਦਾ ਇਕ ਨਿੱਕਾ ਜਿਹਾ ਘਰ ਬਣਵਾ ਲੈਂਦੇ ਹਾਂ, ਜਿਸ ਨੂੰ ਕਿਸੇ ਉੱਚੀ ਥਾਂ 'ਤੇ ਰੱਖ ਦੇਵਾਂਗੇ ਤਾਂ ਕਿ ਕੋਈ ਹੋਰ ਸ਼ਿਕਾਰੀ ਪੰਛੀ ਜਾਂ ਬਿੱਲੀ ਇਹਨਾਂ ਨੂੰ ਤੰਗ ਨਾ ਕਰ ਸਕੇ।

ਘਰ ਦੇ ਸਾਰੇ ਜੀਆਂ ਨੂੰ ਇਹ ਤਜਵੀਜ਼ ਬਹੁਤ ਪਸੰਦ ਆਈ।

ਦੋ-ਤਿੰਨ ਦਿਨਾਂ ਵਿਚ ਹੀ ਲੱਕੜ ਦਾ ਇਕ ਨਿੱਕਾ ਜਿਹਾ ਘਰ ਤਿਆਰ ਕਰਵਾ ਲਿਆ