ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

40

ਅੱਧੀ ਚੁੰਝ ਵਾਲੀ ਚਿੜੀ

ਉਸ ਨੂੰ ਆਪਣੇ ਉੱਪਰ ਯਕੀਨ ਨਹੀਂ ਹੈ ਰਿਹਾ ਸੀ।

ਉਹ ਜੋ ਕਹਿਣਾ ਚਾਹੁੰਦਾ ਸੀ ਕਹਿ ਨਾ ਸੀ।

ਇੰਨੇ ਨੂੰ ਗਗਨ ਆਪਣੀ ਮੰਮੀ ਦੀ ਬਾਂਹ ਫੜ ਕੇ ਬੋਲਿਆ, "ਮੰਮੀ, ਹੁਣ ਸਾਨੂੰ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਜਾਇਆ ਕਰਨਗੀਆਂ।"

"ਹਾਂ, ਤੇਰੇ ਪਾਪਾ ਕਹਿੰਦੇ ਹੁੰਦੇ ਹਨ ਕਿ ਜਦ ਉਹ ਨਿੱਕੇ ਸਨ ਤਾਂ ਸਵੇਰ ਨੂੰ ਪੰਛੀਆਂ ਦੀਆਂ ਆਵਾਜ਼ਾਂ ਸੁਣ ਕੇ ਉੱਠਦੇ ਹੁੰਦੇ ਸਨ।"

ਪਰ ਹੁਣ ਤਾਂ ਕਦੇ-ਕਦਾਈ ਹੀ ਕਿਸੇ ਪੰਛੀ ਦੇ ਬੋਲ ਸੁਣਾਈ ਦਿੰਦੇ ਹਨ। ਪਤਾ ਨਹੀ ਕੀ ਹੁੰਦਾਂ ਜਾ ਰਿਹਾ ਏ', ਇਹ ਆਵਾਜ਼ ਬਾਵੇ ਦੀ ਸੀ।

ਇਸ ਨਿੱਕੀ ਜਿਹੀ ਗੱਲਬਾਤ ਨੇ ਸ਼ਾਰਕ ਨੂੰ ਸਹਿਜ ਅਵਸਥਾ ਵਿਚ ਲੈ ਆਂਦਾ। ਉਸ ਥੋੜ੍ਹਾ ਜਿਹਾ ਸਿਰ ਚੁੱਕਿਆ ਅਤੇ ਪੂਰੀ ਮਿਠਾਸ ਨਾਲ ਬੋਲੀ, "ਮੈ ਕੀ ਕਹਾਂ...। ਤੁਸੀਂ ਸਾਡੇ ਬੋਲ ਵਾਪਸ ਮੋੜ ਲਿਆਏ ਓ....।"