ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਧਾਨੀ ਦਾ ਜੰਗਲ

43

ਉਸ ਦੀਆਂ ਗੱਲਾਂ ਸੁਣ ਰਹੇ ਸਨ...।"

ਸ਼ੇਰਨੀ ਵਿਚੋਂ ਬੋਲੀ, "ਕੱਲੀ ਕਿਵੇਂ ਪਹੁੰਚ ਗਈ ਓਥੇ। ਰਾਜਧਾਨੀ ਤਾਂ ਬਹੁਤ ਦੂਰ ਏ...।" ਥੋੜ੍ਹਾ ਰੁਕ ਕੇ ਅਤੇ ਪਾਸਾ ਬਦਲ ਕੇ ਬੋਲੀ, "ਝੂਠ ਬੋਲਦੀ ਹੋਵੇਗੀ। ਨਿੱਕੀ ਜਿਹੀ ਜਾਨ... ਵਿਚਾਰੀ...।"

ਪੂਛ ਕਟਾ ਬੱਚਾ ਖਰਮਸਤੀ ਕਰਦਾ ਬੋਲਿਆ, "ਸੱਚ ਬੋਲਦੀ ਸੀ। ਤਾਂ ਹੀ ਤਾਂ ਇੰਨੇ ਜਣੇ ਓਥੇ 'ਕੱਠੇ ਹੋ ਗਏ ਸਨ।"

ਦੂਜੇ ਨੇ ਗੱਲ ਦੀ ਆਪਣੇ ਢੰਗ ਨਾਲ ਹਮਾਇਤ ਕੀਤੀ, "ਓਥੇ ਹਾਜ਼ਰ ਹਰ ਜਾਨਵਰ ਸਿਰਫ਼ ਚਿੜੀ ਵੱਲ ਹੀ ਦੇਖ ਰਿਹਾ ਸੀ।"

ਸ਼ੇਰਨੀ ਨੂੰ ਬੱਚਿਆਂ ਦੀ ਅਵਾਰਗੀ ਅਤੇ ਗੱਲਾਂ ਉੱਤੇ ਗੁੱਸਾ ਆ ਰਿਹਾ ਸੀ। ਉਹ ਇਹਨਾਂ ਦੀਆਂ ਇਹੋ ਜਿਹੀਆਂ ਹਰਕਤਾਂ ਨੂੰ ਰੋਕਣਾ ਚਾਹੁੰਦੀ ਸੀ ਅਤੇ ਕੁਝ ਕਹਿਣ ਹੀ ਵਾਲੀ ਸੀ ਕਿ ਪੂਛ ਕਟਾ ਬੋਲ ਪਿਆ, "ਉਹ ਕਹਿ ਰਹੀ ਸੀ ਕਿ ਰਾਜਧਾਨੀ 'ਚ ਇਕ ਨਵੀਂ ਗੱਡੀ ਚੱਲੀ ਏ। ਉਹ ਉਸ ਦੀ ਸਵਾਰੀ ਵੀ ਕਰ ਆਈ ਏ...।"

ਆਪਣੇ ਚਾਰੇ ਪੈਰ ਜ਼ਮੀਨ ਉੱਪਰ ਫੈਲਾਅ ਕੇ ਅਤੇ ਪੂਛ ਨੂੰ ਹਿਲਾਉਂਦਾ ਹੋਇਆ ਦੂਜਾ ਬੱਚਾ ਉੱਚੀ ਆਵਾਜ਼ ਵਿਚ ਬੋਲਿਆ, "ਉਹ ਗੱਡੀ ਜ਼ਮੀਨ ਉੱਪਰ ਨਹੀਂ ਚਲਦੀ। ਉਹ ਤਾਂ ਜ਼ਮੀਨ ਵਿਚ ਗੱਡੇ ਡੰਡਿਆਂ ਉੱਪਰ ਦੌੜਦੀ ਏ...।"

ਪਹਿਲਾ, "ਓਥੇ ਲੋਕਾਂ ਦੀ ਭੀੜ ਬਹੁਤ ਏ....।"

ਪੂਛ ਕਟੇ ਨੇ ਪਿਛੇ ਰਹਿਣਾ ਠੀਕ ਨਾ ਸਮਝਿਆ, "ਚਿੜੀ ਕਹਿ ਰਹੀ ਸੀ... ਗੱਡੀ 'ਤੇ ਚੜ੍ਹਨ ਲਈ ਉਹ ਲੋਕੀਂ ਇਕ ਦੂਜੇ ਨੂੰ ਖੂਬ ਮਾਰ-ਕੁੱਟ ਰਹੇ ਸਨ...।"

ਮਾਂ ਨੂੰ ਚੁੱਪ ਦੇਖ ਉਹ ਥੋੜ੍ਹਾ-ਥੋੜ੍ਹਾ ਡਰ ਵੀ ਰਹੇ ਸਨ। ਪਰ ਇਸ ਦੇ ਬਾਵਜੂਦ ਉਹਨਾਂ ਨੇ ਆਪਣੀਆਂ ਹਰਕਤਾਂ ਨੂੰ ਕਾਬੂ ਵਿਚ ਨਾ ਰੱਖਿਆ। ਦੋਹਾਂ ਨੇ ਗੱਲਾਂ ਕਰਦਿਆਂ ਕਰਦਿਆਂ ਹੁਣ ਮਾਂ ਦੇ ਪਿੰਡੇ ਨੂੰ ਇਕ ਨਿੱਕੀ ਜਿਹੀ ਗੁਦਗੁਦੀ ਪਹਾੜੀ ਸਮਝ ਲਿਆ ਸੀ।

ਇਸ ਹਰਕਤ ਨਾਲ ਮਾਂ ਚਿੜ ਗਈ। ਉਸ ਆਪਣਾ ਪਿੰਡਾ ਛੰਡਿਆ ਅਤੇ ਪੂਛ ਘੁਮਾਈ ਜਿਸ ਨਾਲ ਦੋਵੇਂ ਬੱਚੇ ਮਿਆਂਕਦੇ ਹੋਏ ਦੂਰ ਜਾ ਪਏ।

ਥੋੜ੍ਹੀ ਹਿੰਮਤ ਕਰ ਕੇ ਦੋਵੇਂ ਜਣੇ ਮੁੜ ਖੜ੍ਹੇ ਹੋਏ। ਆਪਣੇ-ਆਪ ਨੂੰ ਥਾਂ ਸਿਰ ਕੀਤਾ ਅਤੇ ਅੱਗੇ-ਪਿੱਛੇ ਹੋ ਕੇ ਸ਼ੇਰਨੀ ਵਲ ਵਧਣ ਲੱਂਗੇ।

ਮਾਰ ਖਾ ਲੈਣ ਬਾਅਦ ਉਹਨਾਂ ਨੇ ਜਿਵੇਂ ਮਹਿਸੂਸ ਕੀਤਾ ਕਿ ਆਪਣੀ ਗੱਲ ਕਹਿਣ ਦਾ ਉਹਨਾਂ ਦਾ ਹੱਕ ਹੋਰ ਮਜ਼ਬੂਤ ਹੋ ਗਿਆ ਹੈ।