ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

48

ਅੱਧੀ ਚੁੰਝ ਵਾਲੀ ਚਿੜੀ

ਬੱਚਿਆਂ ਦਾ। ਦਿਨ ਡੁੱਬਿਆ ਤਾਂ ਮੈਂ ਡਰਦੀ-ਡਰਦੀ ਓਥੋਂ ਨਿਕਲੀ। ਥੋੜ੍ਹਾ ਅੱਗੇ ਗਈ ਹੋਵਾਂਗੀ ਤਾਂ ਮੈਨੂੰ ਕਿਸੇ ਆਦਮੀ ਨੇ ਦੇਖ ਲਿਆ। ਉਸ ਨੇ ਉੱਚੀ ਬੋਲ-ਬੋਲ ਹੋਰਾਂ ਨੂੰ ਵੀ ਸੱਦ ਲਿਆ। ਉਸ ਦੇ ਬੋਲ ਹੁਣ ਵੀ ਮੇਰੇ ਕੰਨਾਂ 'ਚ ਗੂੰਜਦੇ ਹਨ।"

ਦੇਖਦਿਆਂ-ਦੇਖਦਿਆਂ ਮੈਂ ਭੀੜ ਦੇ ਅੱਗੇ-ਅੱਗੇ ਤੇ ਉਹ ਮੇਰੇ ਪਿੱਛੇ-ਪਿੱਛੇ...। ਸਭ ਦੇ ਹੱਥਾਂ ਵਿਚ ਕੁਝ ਨਾ ਕੁਝ ਸੀ ਤਾਂ ਕਿ ਮੈਨੂੰ ਮਾਰਿਆ ਜਾ ਸਕੇ। ਨੱਠਦੇ-ਨੱਠਦੇ ਉਹ ਬੋਲ ਵੀ ਰਹੇ ਸਨ। ਉਹਨਾਂ ਦੇ ਬੋਲ ਮੇਰੇ ਕੰਨ ਪਾੜ ਰਹੇ ਸਨ।

'ਜੇ ਹੱਥ ਆ ਜਾਏ ਤਾਂ ਛੱਡਾਂਗੇ ਨਹੀ।'

'ਮੈਂ ਤਾਂ ਉਹਦਾ ਸਿਰ ਵੱਢ ਕੇ ਘਰ ਲੈ ਜਾਵਾਂਗਾ। ਕਹਿੰਦੇ ਹਨ, ਇਹਦੇ ਨਾਲ ਬੁਰੇ ਅਸਰ ਤੋਂ ਬਚਿਆ ਜਾ ਸਕਦਾ ਏ।'

'ਇਹਦੀ ਖੱਲ ਹੀ ਬੜੀ ਕੀਮਤੀ ਹੁੰਦੀ ਏ...।'

'ਕਿਸੇ ਅਮੀਰਜ਼ਾਦੇ ਨੇ ਆਪਣੇ ਫਾਰਮ ਵਿਚ ਪਾਲ ਰੱਖੀ ਹੋਵੇਗੀ। ਓਥੋਂ ਨੱਠ ਆਈ ਹੋਵੇਗੀ...। ਧੋਖਾ ਦੇ ਕੇ।'

'ਠੀਕ ਏ... ਪਰ ਹੁਣ ਤਾਂ ਇਹ ਸਾਡਾ ਤੇ ਸਾਡਾ ਬੱਚਿਆਂ ਦਾ ਘਰੋਂ ਨਿਕਲਣਾ ਬੇਹਾਲ ਕਰ ਦੇਵੇਗੀ।'

"ਆਹੋ... ਅੱਜ ਤਾਂ ਇਸ ਨੂੰ ਮਾਰ ਕੇ ਹੀ ਸਾਹ ਲਵਾਂਗੇ।'

ਕਦੇ-ਕਦੇ ਲੋਅ ਸਿੱਧੀ ਅੱਖਾਂ ਵਿਚ ਆ ਕੇ ਲੱਗਦੀ। ਮੈਂ ਤਾਂ ਨ੍ਹੇਰੇ ਦੀ ਤਲਾਸ਼ ਵਿਚ ਸਾਂ। ਕੀ ਕਰਦੀ। ਅਚਾਨਕ ਕੋਈ ਲੁਕਵੀ ਥਾਂ ਮਿਲ ਗਈ। ਮੈਂ 'ਕੱਠੀ ਹੋ ਕੇ ਬੈਠ ਗਈ। ਪਰ ਆਵਾਜ਼ਾਂ ਆਉਂਦੀਆਂ ਰਹੀਆਂ। ਤਦੇ ਸੁਣਾਈ ਦਿੱਤਾ...

'ਜੰਗਲੀ ਜਾਨਵਰਾਂ ਨੂੰ ਨਹੀਂ ਮਾਰਨਾ ਚਾਹੀਦਾ। ਇਸ ਨੂੰ ਕੁਝ ਨਾ ਕਹੋ। ਤੁਹਾਡਾ ਕੀ ਵਿਗਾੜਿਆ ਹੈ ਇਸ ਨੇ...

'ਤਾਂ ਵਿਗਾੜ ਦੇਵੇਗੀ।'

ਕਈ ਜਣਿਆਂ ਨੇ ਮਿਲ ਕੇ ਉਸ ਨੂੰ ਨਠਾ ਦਿੱਤਾ।

ਚਿੜੀ ਦਾ ਇਹੋ ਜਿਹੀਆਂ ਗੱਲਾਂ ਸੁਣ ਕੇ ਸਾਹ ਸੁੱਕਦਾ ਜਾ ਰਿਹਾ ਸੀ। ਹਿੰਮਤ ਕਰਕੇ ਆਖ਼ਰ ਬੋਲ ਹੀ ਪਈ, "ਇਹਨਾਂ ਨੂੰ ਤਾਂ ਮੈਂ ਜਦ ਵੀ ਦੇਖਿਆ ਏ, ਆਪਸ 'ਚ ਲੜਦਿਆਂ ਹੀ ਦੇਖਿਆ ਏ। ਤੁਹਾਡੇ ਪਿਛੇ ਕਿਵੇਂ ਪੈ ਗਏ..."

ਸ਼ੇਰਨੀ ਨੂੰ ਪਿਛਲਾ ਵੇਲਾ ਯਾਦ ਆ ਗਿਆ। ਕਹਿਣ ਲੱਗੀ, "ਸਾਨੂੰ ਤਾਂ ਮਾਰਦੇ ਹੀ ਆ ਰਹੇ ਹਨ ਇਹ... ਮੈਨੂੰ ਵੀ ਮਾਰਨਾ ਹੀ ਚਾਹੁੰਦੇ ਸਨ। ਮੈਨੂੰ ਬੈਠੀ ਨੂੰ ਅਜੇ ਥੋੜ੍ਹਾ ਜਿਹਾ