ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਧਾਨੀ ਦਾ ਜੰਗਲ

47

ਪਈ ਹੋਈ ਸੀ। ਦਰਦੀਲੀ ਆਵਾਜ਼ ਹੁਣ ਵੀ ਉਸ ਦੇ ਮੂੰਹੋਂ ਥੋੜ੍ਹੀ ਦੇਰ ਬਾਅਦ ਆਪਣੇ-ਆਪ ਨਿੱਕਲ ਰਹੀ ਸੀ।

ਸ਼ੇਰਨੀ ਨੂੰ ਉਸ ਦੇ ਆਉਣ ਦੀ ਕੋਈ ਖ਼ਬਰ ਨਹੀਂ ਸੀ, ਪਰ ਚਿੜੀ ਨੇ ਨੇੜੇ ਹੋਣ ਸਦਕਾ ਪਛਾਣ ਲਿਆ ਕਿ ਇਹ ਉਹੋ ਸ਼ੇਰਨੀ ਹੈ ਜਿਹੜੀ ਜੰਗਲ ਵਿਚ ਮਿਲੀ ਸੀ।

ਚਿੜੀ ਨੇ ਉੱਚੀ ਆਵਾਜ਼ ਵਿਚ ਪੁੱਛਿਆ, "ਤੁਸੀਂ ਇਥੇ ਕਿਵੇਂ ਪਹੁੰਚ ਗਏ? ਤੁਸੀਂ ਤਾਂ ਆਪਣੇ ਬੱਚਿਆਂ ਦੇ ਕਹੇ 'ਤੇ ਰਾਜਧਾਨੀ ਆਏ ਸੀ।"

ਤੇਜ਼ ਆਵਾਜ਼ ਨੇ ਸ਼ੇਰਨੀ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸ ਸਿਰ ਉਤਾਂਹ ਚੁੱਕ ਸਲਾਖ ਉੱਪਰ ਬੈਠੀ ਚਿੜੀ ਨੂੰ ਦੇਖਿਆ। ਉਸ ਨੂੰ ਵੀ ਇਹ ਆਵਾਜ਼ ਜਾਣੀ ਪਛਾਣੀ ਲੱਗੀ।

ਪ੍ਰਸ਼ਨ ਦੇ ਹੁੰਗਾਰੇ ਵਿਚ ਉਸ ਕਿਹਾ, "ਮੈਂ ਹੀ ਆਪਣੇ ਬੱਚਿਆਂ ਦੇ ਕਹੇ 'ਤੇ ਰਾਜਧਾਨੀ ਆਈ ਸੀ। ਪਰ ਤੂੰ ਕੌਣ ਏਂ?" ਉਹ ਆਪਣੇ ਸ਼ੱਕ ਨੂੰ ਦੂਰ ਕਰਨਾ ਚਾਹੁੰਦੀ ਸੀ।

"ਮੈਂ ਓਹੀ ਹਾਂ ਜਿਸ ਤੋਂ ਤੁਸੀਂ ਰਾਜਧਾਨੀ ਦਾ ਰਾਹ ਪੁੱਛਿਆ ਸੀ।"

ਸ਼ੇਰਨੀ ਨੇ ਥੋੜ੍ਹਾ ਸਿੱਧਾ ਹੋਣਾ ਚਾਹਿਆ। ਪਰ ਇਸ ਦੀ ਬਜਾਇ ਉਸ ਦੇ ਮੂੰਹੋਂ ਦਰਦ ਭਰੀ ਚੀਸ ਨਿਕਲੀ। ਉਸ ਕੋਲੋਂ ਇਹੋ ਕਹਿ ਹੋਇਆ, "ਠੀਕ ਏ..."

ਚਿੜੀ ਦਾ ਧਿਆਨ ਉਸ ਜ਼ਖ਼ਮ ਵੱਲ ਚਲਾ ਗਿਆ ਜਿਹੜਾ ਪਿਛਲੀ ਸੱਜੀ ਲੱਤ ਦੇ ਪੱਟ ਉੱਪਰ ਸੀ ਅਤੇ ਉਸ ਵਿਚੋਂ ਅਜੇ ਵੀ ਖ਼ੂਨ ਸਿੰਮ ਰਿਹਾ ਸੀ।

ਚਿੜੀ ਨੇ ਹਿੰਮਤ ਕਰ ਕੇ ਪੁੱਛ ਲਿਆ, "ਇਹ ਕਿਵੇਂ ਹੋ ਗਿਆ ਏ.... ?"

ਸ਼ੇਰਨੀ ਨੇ ਸਿਰ ਘੁਮਾ ਕੇ ਉਹਦੇ ਵੱਲ ਦੇਖਿਆ ਅਤੇ ਆਪਣੀ ਵਿੱਥਿਆ ਸੁਣਾਉਣੀ ਸ਼ੁਰੂ ਕਰ ਦਿੱਤੀ, "ਤੇਰੇ ਕੋਲੋਂ ਰਾਹ ਪੁੱਛਣ ਬਾਅਦ ਮੈਂ ਉਸੇ ਸ਼ਾਮ ਚੱਲ ਪਈ। ਰਾਹ ਵਿਚ ਜਿਥੇ ਥੱਕ ਜਾਂਦੀ, ਆਰਾਮ ਕਰ ਲੈਂਦੀ। ਇਕ-ਦੋ ਵਾਰ ਸ਼ਿਕਾਰ ਵੀ ਕੀਤਾ। ਇਕ ਵਾਰ ਅਜਿਹੀ ਥਾਂ ਰਾਤ ਪੈ ਗਈ ਜਿਥੇ ਆਸ-ਪਾਸ ਸਪਾਟ ਥਾਂ ਸੀ। ਕਿਤੇ-ਕਿਤੇ ਟਾਵਾਂ ਰੁੱਖ ਸੀ। ਸਵੇਰ ਹੋਈ ਤਾਂ ਦੇਖਿਆ ਕਿ ਆਲੇ-ਦੁਆਲੇ ਕਾਫੀ ਹਿਲਜੁਲ ਹੈ। ਲੱਗਿਆ ਉਹ ਪਿੰਡਾਂ ਦੇ ਬਾਹਰ ਦੀ ਥਾਂ ਸੀ। ਬੜੀ ਮੁਸ਼ਕਲ ਨਾਲ ਝਾੜੀਆਂ ਦੇ ਪਿੱਛੇ ਲੁਕ ਕੇ ਦਿਨ ਗੁਜ਼ਾਰਿਆ। ਮੈਨੂੰ ਹੁਣ ਦੋਹਰਾ ਫ਼ਿਕਰ ਹੋ ਗਿਆ..."

ਚਿੜੀ ਨੇ ਗੱਲ ਕੱਟਦਿਆਂ ਕਿਹਾ, "ਦੋਹਰਾ ਫ਼ਿਕਰ ਕਿਸ ਚੀਜ਼ ਦਾ... ?" ਉਹ ਵੀ ਆਪਣੀ ਚਿੰਤਾ ਸਾਂਝੀ ਕਰਨਾ ਚਾਹੁੰਦੀ ਸੀ।

ਤੇਜ਼ ਦਰਦ ਕਾਰਨ ਥੋੜ੍ਹਾ ਚੁੱਪ ਰਹਿਣ ਬਾਅਦ ਬੋਲੀ, "ਇਕ ਆਪਣਾ ਤੇ ਦੂਜਾ