ਪੰਨਾ:ਅੱਧੀ ਚੁੰਝ ਵਾਲੀ ਚਿੜੀ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

46

ਅੱਧੀ ਚੁੰਝ ਵਾਲੀ ਚਿੜੀ

ਚਿੰਤਾ ਦਾ ਅੰਤ ਕਰਨ ਲਈ ਕੁਝ ਉਪਾਅ ਸੋਚੇ ਗਏ। ਆਖ਼ਿਰ ਚਿੜੀ ਨੂੰ ਸੱਦਿਆ ਗਿਆ ਅਤੇ ਸ਼ੇਰ ਨੇ ਉਸ ਨੂੰ ਹੁਕਮ ਸੁਣਾਇਆ ਕਿ ਉਹ ਰਾਜਧਾਨੀ ਜਾ ਕੇ ਸ਼ੇਰਨੀ ਦਾ ਪਤਾ ਲਾਵੇ ਕਿਉਂਕਿ ਉਹ ਪਹਿਲਾਂ ਵੀ ਓਥੇ ਰਹਿ ਆਈ ਹੈ।

ਬਾਦਸ਼ਾਹ ਦਾ ਹੁਕਮ ਮੰਨ ਕੇ ਉਹ ਰਾਜਧਾਨੀ ਵੱਲ ਉੱਡ ਪਈ। ਥੋੜ੍ਹੀ ਬਹੁਤ ਮਿਹਨਤ ਕਰਕੇ ਉਹ ਉਸ ਥਾਂ ਪਹੁੰਚ ਗਈ ਜਿਥੇ ਪਹਿਲਾਂ ਉਹ ਰਹਿ ਚੁੱਕੀ ਸੀ। ਇਸ ਪ੍ਰਾਪਤੀ ਨੇ ਉਸ ਦਾ ਥਕੇਵਾਂ ਲਾਹ ਦਿੱਤਾ ਅਤੇ ਅਗਲੇ ਕੰਮ ਲਈ ਹਿੰਮਤ ਪੈਦਾ ਕਰ ਦਿੱਤੀ।

ਉਹ ਦਿਨ ਵੇਲੇ ਇਧਰ-ਉਧਰ ਘੁੰਮਦੀ। ਰਾਤ ਪਿਆਂ ਉਹ ਉਸੇ ਰੁੱਖ ਉੱਪਰ ਆ ਬੈਠ ਜਾਂਦੀ।

ਇਕ ਵਾਰ ਸ਼ੇਰਨੀ ਨੂੰ ਲੱਭਦਿਆਂ-ਲੱਭਦਿਆਂ ਚਿੜੀ ਨੂੰ ਰਾਤ ਪੈ ਗਈ। ਇਹ ਬੀਆਬਾਨ ਇਲਾਕਾ ਸੀ। ਇਸ ਇਲਾਕੇ ਵਿਚ ਖੜ੍ਹੇ ਅਨੇਕ ਰੁੱਖਾਂ ਵਿਚੋਂ ਇਕ ਉੱਪਰ ਬੈਠ ਕੇ ਉਸ ਨੇ ਰਾਤ ਗੁਜ਼ਾਰਨ ਦਾ ਫ਼ੈਸਲਾ ਕੀਤਾ।

ਜਿਵੇਂ-ਜਿਵੇਂ ਰਾਤ ਵੱਧਣ ਲੱਗੀ, ਚਿੜੀ ਨੂੰ ਭਾਂਤ-ਸੁਭਾਂਤ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਉਸ ਸੋਚਿਆ ਇਹੋ ਜਿਹੀਆਂ ਆਵਾਜ਼ਾਂ ਤਾਂ ਜੰਗਲ ਵਿਚ ਹੀ ਸੁਣਾਈ ਦਿੰਦੀਆਂ ਹਨ। ਕੀ ਮੈਂ ਮੁੜ ਜੰਗਲ ਵਿਚ ਪਹੁੰਚ ਗਈ ਹਾਂ?

ਇਹਨਾਂ ਅਵਾਜ਼ਾਂ ਵਿਚੋਂ ਇਕ ਵੱਖਰੀ ਆਵਾਜ਼ ਵੀ ਸੁਣਨ ਨੂੰ ਮਿਲੀ। ਇਹ ਸ਼ੇਰਨੀ ਦੀ ਸੀ।

ਇਕ ਹੋਰ ਗੱਲ ਨੇ ਉਸ ਨੂੰ ਹੈਰਾਨ ਕਰ ਦਿੱਤਾ। ਉਸ ਨੂੰ ਇਹ ਆਵਾਜ਼ ਜਾਣੀ-ਪਛਾਣੀ ਲੱਗੀ। ਪਰ ਇਸ ਆਵਾਜ਼ ਵਿਚ ਤਾਂ ਦੁੱਖ ਦਾ ਰਲਾ ਸੀ। ਸਭ ਕੁਝ ਉਸ ਦੀ ਸਮਝ ਤੋਂ ਪਰ੍ਹਾਂ ਸੀ।

ਹੌਲੀ-ਹੌਲੀ ਚਿੜੀ ਨੇ ਉਸੇ ਆਵਾਜ਼ ਉੱਪਰ ਆਪਣਾ ਧਿਆਨ ਟਿਕਾ ਲਿਆ। ਚਿੜੀ ਨੂੰ ਯਕੀਨ ਹੋ ਗਿਆ ਕਿ ਇਹ ਉਸੇ ਸ਼ੇਰਨੀ ਦੀ ਆਵਾਜ਼ ਹੈ ਜਿਹੜੀ ਉਸ ਨੂੰ ਜੰਗਲ ਵਿਚ ਮਿਲੀ ਸੀ। ਇਹ ਤਾਂ ਉਸੇ ਸ਼ੇਰਨੀ ਦੀ ਆਵਾਜ਼ ਹੈ ਜਿਹੜੀ ਗੱਡੀ ਦੀ ਤਲਾਸ਼ ਵਿਚ ਰਾਜਧਾਨੀ ਵੱਲ ਆਈ ਹੋਈ ਸੀ।

ਚਿੜੀ ਆਪਣੀ ਥਾਂ ਬੈਠੀ-ਬੈਠੀ ਸਵੇਰ ਦਾ ਇੰਤਜ਼ਾਰ ਕਰਨ ਲੱਗੀ।

ਸਵੇਰ ਹੋਈ ਤਾਂ ਉਹ ਉਸ ਦਿਸ਼ਾ ਵਲ ਉੱਡ ਪਈ ਜਿਧਰੋਂ ਆਵਾਜ਼ ਆ ਰਹੀ ਸੀ। ਸ਼ੇਰਨੀ ਦੀ ਲਗਾਤਾਰ ਆ ਰਹੀ ਆਵਾਜ਼ ਉਸ ਨੂੰ ਸੇਧ ਦੇ ਰਹੀ ਸੀ।

ਛੇਤੀ ਹੀ ਉਹ ਜੰਗਲੇ ਦੀ ਇਕ ਸੀਖ ਉੱਪਰ ਜਾ ਬੈਠੀ ਜਿਸ ਵਿਚ ਸ਼ੇਰਨੀ ਲੰਮੀ