ਪੰਨਾ:ਆਂਢ ਗਵਾਂਢੋਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਕਾਂ ਦੇ ਸਾਮ੍ਹਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਬੈਠਦਿਆਂ ਉਸ ਨੂੰ ਸ਼ਰਮ ਆਈ। ਅੱਖਾਂ ਨੀਵੀਆਂ ਕਰ ਕੇ ਹਥ ਪਟਾਂ ਵਿਚ ਲੰਮਕਾ ਕੇ ਵਿਚਾਰੀ ਕਿਸੇ ਤਰ੍ਹਾਂ ਬੈਠ ਗਈ। ਫ਼ੱਰ ਫ਼ੱਰ ਕਰ ਕੇ ਮੋਟਰ ਸਟਾਰਟ ਹੋਈ । ਪੈਰ ਥਲੇ ਕੁਝ ਤਿਲਕਣ ਲਗਾ। ਘਾਬਰ ਕੇ ਰੰਗਮਾ ਨੇ ਤਕਿਆ। ਇਹ ਆਵਾਜ਼ ਕਿਥੋਂ ਆਉਂਦੀ ਹੈ? ਇਹ ਕਿਵੇਂ ਚਲਦੀ ਹੈ? ਪਤੀ ਤੋਂ ਪੁਛਿਆ।

“ਇੰਜਨ ਨਾਲ ਚਲਦੀ ਹੈ।" ਉਸ ਉਤਰ ਦਿਤਾ। ਇਸ ਤੋਂ ਵਧੀਕ ਉਸ ਨੂੰ ਵੀ ਕੁਝ ਨਹੀਂ ਸੀ ਪਤਾ। ਫੇਰ ਪਤੀ ਵਲੋਂ ਅੱਖਾਂ ਫੇਰ ਉਸ ਡਰਾਈਵਰ ਵਲ ਵੇਖਿਆ। ਮੋਟਰ ਦੀ ਚਾਲ ਵਧਦੀ ਗਈ। ਕੀ ਕਰਦਾ ਹੈ ਇਹ? ਅਧਭੁਤ ਜਾਦੂਗਰ ਵਾਂਗ ਮਲੂਮ ਹੋਇਆ ਉਸ ਨੂੰ ਡਰਾਈਵਰ। ਮੋਟਰ ਗਡੀ ਸਿਧੀ ਇਕ ਬੈਲ ਗਡੀ ਵਲ ਜਾ ਰਹੀ ਸੀ ਤੇ ਇੰਨੀ ਤੇਜ਼ ਕਿ ਇਕ ਮਿੰਟ ਵਿਚ ਉਸ ਨਾਲ ਜਾ ਟਕਰਾਏਗੀ। ਹੁਣ ਕੀ ਹੋਵੇਗਾ? ਤੇ ਰੰਗਮਾ ਡਰਾਈਵਰ ਦੇ ਮੋਢੇ ਤੇ ਹਥ ਰਖ ਕੇ ਚੀਖ ਪਈ:

“ਹਾਇ! ਹਾਇ! ਰੋਕੋ! ਰੋਕੋ!"

ਸਾਰੇ ਮੁਸਾਫਰ ਹਸ ਪਏ, ਤੇ ਸਾਰਿਆਂ ਥੀਂ ਵਧੀਕ ਹਸਿਆ ਮੋਟਰ ਵਾਲਾ। ਸਿਧੀ ਜਾਂਦੀ ਮੋਟਰ ਬੈਲ ਗਡੀ ਕੋਲੋਂ ਚੁਪ ਚਾਪ ਲੰਘ ਗਈ। ਕਿਸ ਤਰ੍ਹਾਂ ਬਚਾ ਕੇ ਲੰਘ ਗਿਆ ਮੋਟਰ ਵਾਲਾ। ਉਸ ਪਿਛੇ ਮੁੜ ਕੇ ਤਕਿਆ, ਉਡਦੀ ਮਿਟੀ ਵਿਚ ਦੂਰ ਪਿਛੇ ਉਸ ਨੂੰ ਬੈਲ ਗਡੀ ਦਿਸੀ, ਉਹ ਹੈਰਾਨ ਹੋਈ, ਸਾਰੇ ਲੋਕੀ ਹਸ ਪਏ, ਉਸ ਨੂੰ ਸ਼ਰਮ ਆ ਰਹੀ ਸੀ।

ਮੋਟਰ ਰੁਕੀ, ਵਡਾ ਕਾਲਾ ਕੋਟ ਪਾਈ ਤਿਖੀਆਂ ਤਿਖੀਆਂ ਮੁਛਾਂ ਵਾਲਾ ਆਦਮੀ ਸਾਮ੍ਹਣੇ ਆਣ ਖੜੋਤਾ।

"ਮੇਰੀ ਥਾਂ ਹੈ ਕਿ ਨਹੀਂ?"

“ਉਠੋ ਜੀ! ਹੁਣ ਉਤਰੋ।’’ ਡਰਾਈਵਰ ਨੇ ਵੀਰਾਂਡੀ

-੧੨-