ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਿੰਨ ਅੱਖਰੇ ਸ਼ਬਦ

ਲਗ ਮਾਤਰ ਨਾ ਹੋ ਇਹ ਸ਼ਰਤ।
ਤਿੰਨ ਅੱਖਰੇ ਸ਼ਬਦ ਵਰਤ।

ਧਰਮ ਕਰਮ ਤੇ ਰਖ ਪਕੜ।
ਭਗਤ ਭਜਨ ਕਰ ਨਾ ਅਕੜ।
ਮਰਦ ਦਰਦ ਤੇ ਸਹਿ ਰਖ ਵਰਤ।
ਤਿੰਨ ਅੱਖਰੇ...............

ਬਚ ਨਕਲ ਤੋਂ ਵਰਤ ਅਕਲ।
ਸਖਤ ਸ਼ਰਮ ਕਰ ਹੋ ਸਫਲ।
ਜੜਮਤ ਚਤਰ ਨੇ ਕਰਤ ਕਰਤ।
ਤਿੰਨ ਅੱਖਰੇ..............

ਕਲਮ ਪਕੜ ਤੂੰ ਅਬ ‘ਚਰਨ'।
ਗਜ਼ਲ ਵਤਨ ਦੀ ਲਿਖ ਗੁਰਨ।
ਮਾਪੇ ਗੁਰੁ ਜਲ ਪਵਨ ਧਰਤ।
ਤਿੰਨ ਅੱਖਰੇ ..............

17 / ਆਓ ਪੰਜਾਬੀ ਸਿੱਖੀਏ