ਪੰਨਾ:ਆਕਾਸ਼ ਉਡਾਰੀ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਸ

ਮਿਹਰਾਂ ਵਾਲਿਆ! ਮੇਰੇ ਸਰਦਾਰ ਜੀ ਦੀ,
ਹੱਦੋਂ ਵਧ ਕੇ ਨੇਕ ਸੰਤਾਨ ਹੋਵੇ।
ਇਸ ਦੇ ਜੱਸ ਦੀ ਖਿਲਰੇ ਜਗ ਸੋਭਾ,
ਗੁਣੀ ਸਤਯ- ਵਾਦੀ, ਦਇਆਵਾਨ ਹੋਵੇ।
ਮਾਤਾ ਪਿਤਾ ਨੂੰ ਦਿਉਤਿਆਂ ਵਾਂਝ ਜਾਣੇ,
ਪਾਪ ਵਿਚ ਨਾ ਕਦੀ ਗ਼ਲਤਾਨ ਹੋਵੇ।
ਕੁਲਦੀਪ, ਪਰਵਾਰ ਦਾ ਹੋਏ ਚਾਨਣ,
ਜਗ ਵਾਸਤੇ ਸੁੱਖਾਂ ਦੀ ਖਾਣ ਹੋਵੇ।

'ਪਿੰਡੀ ਦਾਸ' ਜੀ ਦਾ ਰਵ੍ਹੇ ਦਾਸ ਬਣ ਕੇ,
ਕਰਦਾ ਵੱਡਿਆਂ ਦਾ ਆਦਰ ਮਾਨ ਹੋਵੇ।
ਸੁੰਦਰ ਫੁੱਲ ਪਰਵਾਰ ਵਿਚ 'ਸੋਹਣ' ਵਾਲਾ,
ਅਪਣੀ ਕੁਲ ਦਾ ਨੂਰੀ ਨਸ਼ਾਨ ਹੋਵੇ।
ਪੂਜੇ 'ਪਾਰਬਤੀ' ਜੀ ਦੇ ਚਰਨ ਹਰ ਦਮ,
ਸੇਵਕ 'ਨਾਨਕੀ' (ਜੀ) ਦਾ ਨਿਰਅਭਮਾਨ ਹੋਵੇ।
ਹਰ ਕਿਸੇ ਦੇ ਮਨਾਂ ਨੂੰ 'ਮੋਹਣ' ਵਾਲੀ,
ਇਸ ਦੀ ਕੋਇਲ ਤੋਂ ਮਿੱਠੀ ਜ਼ਬਾਨ ਹੋਵੇ।

ਵਡਾ ਹੋ ਕੇ ਵਡਿਆਂ ਦੀ 'ਲਾਜ' ਰਖੇ,
ਪੱਕਾ 'ਬਚਨ' ਦਾ ਪਰਬਤ ਸਮਾਨ ਹੋਵੇ।

੧੨੦.