ਪੰਨਾ:ਇਨਕਲਾਬ ਦੀ ਰਾਹ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੧੯.

ਸਬਰ ਕੀਤਾ ਏ ਬੜਾ,
ਅੱਕ ਕੇ ਹਾਂ ਅਜ ਕਹਿਣ ਲੱਗਾ ।
ਤੇਰਾ ਇਹ ਮਹਿਲ - ਤਲਿਸਮੀ – ਜਿਹਾ
ਹੈ ਢਹਿਣ ਲੱਗਾ ।
ਹੁਣ ਵੀ ਜੇ ਤੇਰਾ ਨਸ਼ਾ ਨੀਂਦ ਦਾ
ਨਹੀਂ ਲਹਿਣ ਲੱਗਾ ।
ਇਕ ਭੁਲੇਖਾ ਜਿਹਾ ਹਈ,
ਉਹ ਵੀ ਨਹੀਉਂ ਲਹਿਣ ਲੱਗਾ।

ਮੁਕ ਗਈ ਖ਼ਲਕ
ਤਾਂ ਆਖੇਗਾ ਤੈਨੂੰ ਖ਼ਾਲਕ ਕੌਣ ?
ਨਾ ਰਹੀ ਮਿਲਖ,
ਕਹੇਗਾ ਤੈਨੂੰ ਫਿਰ ਮਾਲਕ ਕੌਣ ?

੨੦.

ਵਕਤ ਜਾਂਦਾ ਈ ਪਿਆ
ਹਈ ਤਾਂ ਚਮਤਕਾਰ ਵਿਖਾ ।
ਐਵੇਂ ਸਹਿੰਸੇ 'ਚ ਨਾ ਪਾ ਛੋਡ,
ਕਿਸੇ ਬੰਨੇ ਲਾ

੨੯