ਪੰਨਾ:ਇਨਕਲਾਬ ਦੀ ਰਾਹ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚਾਵਾਂ ਅਤੇ ਮਲ੍ਹਾਰਾਂ ਦੇ ਦਿਨ ।
ਖੇੜੇ, ਖੁਸ਼ੀਆਂ ਪਿਆਰਾਂ ਦੇ ਦਿਨ ।

ਉਹ ਗਿਣਵੇਂ ਦਿਨ, ਚਾਰੇ ਯੁੱਗ ਵੀ,
ਨਾਲ ਜਿਹਨਾਂ ਦੇ ਤੁਲ ਨਹੀਂ ਸਕਦੇ ।
ਮਰਨ ਬਾਅਦ ਤਾਂ ਕਹਿ ਨਹੀਂ ਸਕਦਾ,
ਜੀਂਵਦਿਆਂ ਪਰ ਭੁੱਲ ਨਹੀਂ ਸਕਦੇ ।

ਸਜਨੀ !
ਤੈਨੂੰ ਵੀ ਕੁਝ ਯਾਦ ਤੇ ਹੋਸਨ ।

ਅੱਜ ਕੱਲ੍ਹ ਦੇ ਦੁੱਖਾਂ ਦੇ ਦਿਨ ਵਿੱਚ ।
ਪਿਆਰ ਦੀਆਂ ਭੁੱਖਾਂ ਦੇ ਦਿਨ ਵਿੱਚ ।

ਕੱਢ ਕੇ ਦਿਲ ਦੀ ਡੂੰਘੀ ਨੁੱਕਰੋਂ,
ਯਾਦ ਉਨ੍ਹਾਂ ਦੀ ਕਰ ਲੈਂਦਾ ਹਾਂ,
ਆਪਣਾ ਇਹ ਬੇ-ਖੇੜਾ ਜੀਵਨ,
ਨਾਲ ਫੁੱਲਾਂ ਦੇ ਭਰ ਲੈਂਦਾ ਹਾਂ ।

ਤੇਰੇ ਗਲ ਵਿੱਚ ਬਾਹਾਂ ਪਾ ਕੇ ।
ਮੁਸ ਮੁਸ ਕਰਦੇ ਨੈਣ ਹਸਾ ਕੇ ।

੩੮.