ਪੰਨਾ:ਇਨਕਲਾਬ ਦੀ ਰਾਹ.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜੱਨਤ ਦੋਜ਼ਖ਼ ਘੜ ਕੇ ਆਪੇ ।

ਪਾ ਬੈਠੋਂ ਗਲ ਮੁਫਤ ਸਿਆਪੇ ।

ਆਪ-ਬਣਾਏ ਸੰਗਲਾਂ ਦੇ ਵਿਚ,

ਹੋ ਬੈਠੋਂ ਮਜਬੂਰ,

ਮੁਸਾਫ਼ਰ !

ਤੇਰੀ ਮਨਜ਼ਲ ਦੂਰ !


ਤਕਦੀਰਾਂ ਨੂੰ ਵਾਂਗ ਗ਼ੁਲਾਮਾਂ ।

ਝੁਕ ਝੁਕ ਕਾਹਨੂੰ ਕਰੇਂ ਸਲਾਮਾਂ ?

ਤੇਰੀ ਇਹ ਮਜਬੂਰ ਅਵਸਥਾ,

ਰੱਬ ਨੂੰ ਨਹੀਂ ਮਨਜ਼ੂਰ,

ਮੁਸਾਫ਼ਰ !

ਤੇਰੀ ਮਨਜ਼ਲ ਦੂਰ !


ਨਾ ਕੋਈ ਵਹੀਆਂ, ਨਾ ਕੋਈ ਲੇਖੇ ।

ਕਢ ਛਡ ਸਾਰੇ ਭਰਮ ਭੁਲੇਖੇ ।

ਸਿਰ ਤੋਂ ਲੈ ਕੇ ਪੈਰਾਂ ਤੀਕਰ,

ਤੂੰ ਹੈਂ ਰਬ ਦਾ ਨੂਰ,

ਮੁਸਾਫ਼ਰ !

ਤੇਰੀ ਮਨਜ਼ਲ ਦੂਰ !


੭੫